ਦੱਖਣੀ ਅਫਰੀਕਾ ''ਚ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 16

05/12/2024 6:59:22 PM

ਕੇਪਟਾਊਨ (ਯੂ. ਐੱਨ. ਆਈ.) ਦੱਖਣੀ ਅਫਰੀਕਾ ਦੇ ਕੇਪ ਸੂਬੇ 'ਚ ਇਕ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ, ਜਦਕਿ 36 ਨਿਰਮਾਣ ਮਜ਼ਦੂਰ ਮਲਬੇ ਹੇਠਾਂ ਦੱਬੇ ਹੋਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਕੇਪ ਸੂਬੇ ਦੇ ਕੇਪ ਟਾਊਨ ਤੋਂ ਲਗਭਗ 400 ਕਿਲੋਮੀਟਰ ਪੂਰਬ ਵਿੱਚ ਸਥਿਤ ਤੱਟਵਰਤੀ ਸ਼ਹਿਰ ਜਾਰਜ ਵਿੱਚ ਨਿਰਮਾਣ ਅਧੀਨ ਇੱਕ ਬਹੁ-ਮੰਜ਼ਿਲਾ ਇਮਾਰਤ ਸੋਮਵਾਰ ਦੁਪਹਿਰ ਢਹਿ ਗਈ। ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਜਾਰਜ ਮਿਊਂਸੀਪਲ ਪ੍ਰਸ਼ਾਸਨ ਨੇ ਐਤਵਾਰ ਸਵੇਰੇ ਆਪਣੇ ਤਾਜ਼ਾ ਅਪਡੇਟ ਵਿੱਚ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਛੇਵੇਂ ਦਿਨ ਵੀ ਜਾਰੀ ਰਹੇ। ਘਟਨਾ ਦੌਰਾਨ ਮੌਜੂਦ 81 ਵਿਅਕਤੀਆਂ ਵਿੱਚੋਂ 45 ਨੂੰ ਟਰੇਸ ਕਰ ਲਿਆ ਗਿਆ ਹੈ। ਇਨ੍ਹਾਂ 45 ਮਜ਼ਦੂਰਾਂ ਵਿੱਚੋਂ 16 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ, ਜਦੋਂ ਕਿ 36 ਲਾਪਤਾ ਹਨ। ਜਾਰਜ ਮਿਉਂਸਪੈਲਿਟੀ ਨੇ ਕੱਲ੍ਹ ਸ਼ਾਮ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ 32 ਸਾਲਾ ਗੈਬਰੀਅਲ ਗੁਆਂਬੇ ਨੂੰ ਲਗਭਗ ਪੰਜ ਦਿਨਾਂ ਤੱਕ ਮਲਬੇ ਹੇਠ ਫਸੇ ਰਹਿਣ ਤੋਂ ਬਾਅਦ ਚਮਤਕਾਰੀ ਢੰਗ ਨਾਲ ਬਚਾ ਲਿਆ ਗਿਆ। ਬਿਆਨ ਅਨੁਸਾਰ ਗੈਬਰੀਅਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ। ਉਸਨੇ 118 ਘੰਟੇ ਬਿਨਾਂ ਭੋਜਨ ਅਤੇ ਪਾਣੀ ਦੇ ਬਿਤਾਏ। ਉਸ ਦੀ ਹਾਲਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਜੰਗਲ ਦੀ ਅੱਗ ਦਾ ਕਹਿਰ, ਹਜ਼ਾਰਾਂ ਲੋਕ ਬੇਘਰ 

ਨਗਰਪਾਲਿਕਾ ਦੇ ਬਿਆਨ ਦੇ ਨਾਲ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਗੈਬਰੀਏਲ ਨੇ ਸਾਰੇ ਬਚਾਅ ਕਰਮਚਾਰੀਆਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਪ੍ਰਗਟ ਕੀਤਾ। ਨਗਰ ਪਾਲਿਕਾ ਨੇ ਕਿਹਾ ਕਿ ਮੌਕੇ 'ਤੇ ਮੌਜੂਦ ਬਚਾਅ ਟੀਮਾਂ ਨੂੰ ਅਜੇ ਤੱਕ ਲਾਪਤਾ ਲੋਕਾਂ ਦੀ ਭਾਲ ਦੇ ਚੁਣੌਤੀਪੂਰਨ ਕਾਰਜ ਦੌਰਾਨ ਆਪਣੀ ਲਗਨ ਅਤੇ ਸਖ਼ਤ ਮਿਹਨਤ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News