ਦੱਖਣੀ ਅਫਰੀਕਾ 'ਚ ਡਿੱਗੀ ਇਮਾਰਤ, ਮਰਨ ਵਾਲਿਆਂ ਦੀ ਗਿਣਤੀ ਹੋਈ 32
Tuesday, May 14, 2024 - 10:21 AM (IST)
ਕੇਪਟਾਊਨ (ਪੋਸਟ ਬਿਊਰੋ)- ਦੱਖਣੀ ਅਫਰੀਕਾ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਪਿਛਲੇ ਹਫ਼ਤੇ ਵਾਪਰੇ ਹਾਦਸੇ ਤੋਂ ਬਾਅਦ ਬਚਾਅ ਟੀਮਾਂ ਨੇ ਬਚੇ ਲੋਕਾਂ ਨੂੰ ਲੱਭਣ ਦੀ ਉਮੀਦ ਨਾਲ ਸੋਮਵਾਰ ਨੂੰ ਕੁਝ ਲੋਕਾਂ ਦੀ ਭਾਲ ਜਾਰੀ ਰੱਖੀ। ਜਾਰਜ ਸ਼ਹਿਰ ਵਿੱਚ ਇਸ ਘਟਨਾ ਦੇ ਛੇ ਦਿਨ ਬਾਅਦ, ਇੱਕ ਉਸਾਰੀ ਮਜ਼ਦੂਰ ਨੂੰ ਜ਼ਿੰਦਾ ਪਾਇਆ ਗਿਆ, ਜਿਸ ਨੇ ਉਮੀਦ ਜਤਾਈ ਕਿ ਮਲਬੇ ਹੇਠ ਹੋਰ ਲੋਕ ਜ਼ਿੰਦਾ ਦੱਬੇ ਹੋ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੀ ਰਾਹ ‘ਤੇ, ਹੜਤਾਲ ਕਰਨ ਲਈ ਮਜਬੂਰ
ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਮਲਬੇ ਤੋਂ ਘੱਟੋ-ਘੱਟ 11 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੋਰ 20 ਮਜ਼ਦੂਰ ਅਜੇ ਵੀ ਲਾਪਤਾ ਹਨ, ਜਿਸ ਕਾਰਨ ਦੱਖਣੀ ਅਫ਼ਰੀਕਾ ਵਿੱਚ ਇਮਾਰਤ ਢਹਿਣ ਦੀ ਭਿਆਨਕ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਤੋਂ ਵੱਧ ਹੋਣ ਦਾ ਖਦਸ਼ਾ ਹੈ। 600 ਤੋਂ ਵੱਧ ਐਮਰਜੈਂਸੀ ਅਤੇ ਹੋਰ ਕਰਮਚਾਰੀ ਉਸਾਰੀ ਅਧੀਨ ਪੰਜ ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ ਜੋ 6 ਮਈ ਨੂੰ ਢਹਿ ਗਈ ਸੀ। ਪ੍ਰਸ਼ਾਸਨ ਨੇ ਦੱਸਿਆ ਕਿ ਇਮਾਰਤ ਡਿੱਗਣ ਸਮੇਂ 81 ਮਜ਼ਦੂਰ ਸਨ ਅਤੇ 29 ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।