ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਯੁਗਾਂਡਾ ਦਾ ਮੁੱਖ ਕੋਚ ਹੋਵੇਗਾ ਅਭੈ ਸ਼ਰਮਾ
Monday, Apr 22, 2024 - 05:35 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਸਾਬਕਾ ਪਹਿਲੀ ਸ਼੍ਰੇਣੀ ਦੇ ਕ੍ਰਿਕਟਰ ਅਭੈ ਸ਼ਰਮਾ ਨੂੰ ਯੁਗਾਂਡਾ ਰਾਸ਼ਟਰੀ ਟੀਮ ਦੇ ਆਗਾਮੀ ਟੀ-20 ਵਿਸ਼ਵ ਕੱਪ ਵਿਚ ਡੈਬਿਊ ਤੋਂ ਪਹਿਲਾਂ ਉਸਦਾ ਮੁੱਖ ਕੋਚ ਨਿਯੁਕਤ ਕੀਤਾ ਜਾਵੇਗਾ। ਸ਼ਰਮਾ ਨੂੰ ਭਾਰਤ-ਏ ਤੇ ਭਾਰਤ ਦੀ ਅੰਡਰ-19 ਟੀਮ ਦੇ ਫੀਲਡਿੰਗ ਕੋਚ ਦੀ ਭੂਮਿਕਾ ਨਿਭਾਉਣ ਦਾ ਤਜਰਬਾ ਹੈ ਤੇ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਨਾਲ ਵੀ ਕੰਮ ਕਰ ਚੁੱਕਾ ਹੈ।
54 ਸਾਲ ਦੇ ਸ਼ਰਮਾ ਨੇ ਆਖਰੀ ਵਾਰ ਦਿੱਲੀ ਰਣਜੀ ਟੀਮ ਦੀ ਕੋਚਿੰਗ ਦਿੱਤੀ ਸੀ। ਨਵੰਬਰ ਵਿਚ ਯੁਗਾਂਡਾ ਅਮਰੀਕਾ ਤੇ ਵੈਸਟਇੰਡੀਜ਼ ਵਿਚ ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ ਆਖਰੀ ਟੀਮ ਬਣੀ ਸੀ। ਨਾਮੀਬੀਆ ਅਫਰੀਕਾ ਕੁਆਲੀਫਾਇਰ ਤੋਂ ਆਈ. ਸੀ. ਸੀ. ਟੂਰਨਾਮੈਂਟ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਸੀ।