ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, IPL ਦੇ 8 ਖਿਡਾਰੀ ਸ਼ਾਮਲ

Wednesday, May 01, 2024 - 02:10 PM (IST)

ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, IPL ਦੇ 8 ਖਿਡਾਰੀ ਸ਼ਾਮਲ

ਕਾਬੁਲ— ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਣ ਵਾਲੇ ਅੱਠ ਖਿਡਾਰੀਆਂ ਨੂੰ ਟੀ-20 ਵਿਸ਼ਵ ਕੱਪ ਲਈ ਅਫਗਾਨਿਸਤਾਨ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਕਪਤਾਨ ਸਟਾਰ ਆਲਰਾਊਂਡਰ ਰਾਸ਼ਿਦ ਖਾਨ ਹੋਣਗੇ। ਵਿਸ਼ਵ ਕੱਪ 2023 'ਚ ਟੀਮ ਦੇ ਕਪਤਾਨ ਰਹੇ ਹਸ਼ਮਤੁੱਲਾ ਸ਼ਹੀਦੀ ਨੂੰ 15 ਮੈਂਬਰੀ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ।

ਹਜ਼ਰਤੁੱਲਾ ਜ਼ਜ਼ਈ, ਸਦੀਕੁੱਲਾ ਅਟਲ ਅਤੇ ਮੁਹੰਮਦ ਸਲੀਮ ਸੈਫੀ ਨੂੰ ਰਿਜ਼ਰਵ ਵਜੋਂ ਟੀਮ ਵਿੱਚ ਰੱਖਿਆ ਗਿਆ ਹੈ। ਰਾਸ਼ਿਦ, ਅਜ਼ਮਤੁੱਲਾ ਉਮਰਜ਼ਈ, ਨੂਰ ਅਹਿਮਦ, ਫਜ਼ਲਹਕ ਫਾਰੂਕੀ, ਨਵੀਨੁਲ ਹੱਕ, ਮੁਹੰਮਦ ਨਬੀ, ਰਹਿਮਾਨਉੱਲ੍ਹਾ ਗੁਰਬਾਜ਼, ਗੁਲਬਦਨ ਨਾਇਬ ਇਸ ਸਮੇਂ ਆਈ.ਪੀ.ਐੱਲ. ਖੇਡ ਰਹੇ ਹਨ। ਅਫਗਾਨਿਸਤਾਨ ਨੂੰ ਵੈਸਟਇੰਡੀਜ਼, ਯੂਗਾਂਡਾ ਅਤੇ ਪਾਪੂਆ ਨਿਊ ਗਿਨੀ ਦੇ ਨਾਲ 20 ਟੀਮਾਂ ਦੇ ਟੂਰਨਾਮੈਂਟ ਦੇ ਗਰੁੱਪ ਸੀ ਵਿੱਚ ਰੱਖਿਆ ਗਿਆ ਹੈ। ਉਸ ਨੇ ਆਪਣਾ ਪਹਿਲਾ ਮੈਚ 3 ਜੂਨ ਨੂੰ ਪ੍ਰੋਵਿਡੈਂਸ ਵਿੱਚ ਯੂਗਾਂਡਾ ਖ਼ਿਲਾਫ਼ ਖੇਡਣਾ ਹੈ।

ਟੀ-20 ਵਿਸ਼ਵ ਕੱਪ ਲਈ ਅਫਗਾਨਿਸਤਾਨ ਦੀ ਟੀਮ :

ਰਾਸ਼ਿਦ ਖਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਇਸਹਾਕ, ਮੁਹੰਮਦ ਨਬੀ, ਗੁਲਬਦਨ ਨਾਇਬ, ਕਰੀਮ ਜਨਤ, ਨਾਂਗਯਾਲ ਖਰੋਤੀ, ਮੁਜੀਬੁਰ ਰਹਿਮਾਨ, ਨੂਰ ਅਹਿਮਦ, ਨਵੀਨੁਲ ਹੱਕ, ਫਜ਼ਲਹਕ ਫਾਰੂਕੀ, ਫਰੀਦ ਅਹਿਮਦ ਮਲਿਕ।

ਰਿਜ਼ਰਵ: ਸਦੀਕਉੱਲ੍ਹਾ ਅਟਲ, ਹਜ਼ਰਤੁੱਲਾ ਜ਼ਜ਼ਈ, ਮੁਹੰਮਦ ਸਲੀਮ ਸੈਫੀ।


author

Tarsem Singh

Content Editor

Related News