ਬੰਗਲਾਦੇਸ਼ ਨੇ ਜ਼ਿੰਬਾਬਵੇ ਤੋਂ ਜਿੱਤੀ ਟੀ-20 ਸੀਰੀਜ਼

Tuesday, May 07, 2024 - 09:23 PM (IST)

ਬੰਗਲਾਦੇਸ਼ ਨੇ ਜ਼ਿੰਬਾਬਵੇ ਤੋਂ ਜਿੱਤੀ ਟੀ-20 ਸੀਰੀਜ਼

ਚਟੌਗਰਾਮ (ਬੰਗਲਾਦੇਸ਼), (ਭਾਸ਼ਾ) : ਤੌਹੀਦ ਹਿਰਦੌਏ ਦੇ ਕਰੀਅਰ ਦੇ ਪਹਿਲੇ ਅਰਧ ਸੈਂਕੜੇ ਦੀ ਮਦਦ ਨਾਲ ਬੰਗਲਾਦੇਸ਼ ਨੇ ਮੰਗਲਵਾਰ ਨੂੰ ਇੱਥੇ ਤੀਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਜ਼ਿੰਬਾਬਵੇ ਨੂੰ ਨੌਂ ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 'ਚ 3-0 ਦੀ ਅਜੇਤੂ ਬੜ੍ਹਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਬੰਗਲਾਦੇਸ਼ ਨੇ ਤੌਹੀਦ ਦੀਆਂ 38 ਗੇਂਦਾਂ 'ਤੇ 57 ਦੌੜਾਂ ਅਤੇ ਚੌਥੇ ਵਿਕਟ ਲਈ ਜਾਕਰ ਅਲੀ (44) ਨਾਲ 87 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ 8 ਵਿਕਟਾਂ 'ਤੇ 165 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਬਲੇਸਿੰਗ ਮੁਜ਼ਾਰਬਾਨੀ ਨੇ ਚਾਰ ਓਵਰਾਂ ਵਿੱਚ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜਵਾਬ 'ਚ ਜ਼ਿੰਬਾਬਵੇ ਦੀ ਟੀਮ 9 ਵਿਕਟਾਂ 'ਤੇ 156 ਦੌੜਾਂ ਹੀ ਬਣਾ ਸਕੀ। ਉਸ ਦੀ ਤਰਫੋਂ 10ਵੇਂ ਨੰਬਰ ਦੇ ਬੱਲੇਬਾਜ਼ ਫਰਾਜ਼ ਅਕਰਮ ਨੇ 19 ਗੇਂਦਾਂ 'ਤੇ ਸਭ ਤੋਂ ਵੱਧ ਅਜੇਤੂ 34 ਦੌੜਾਂ ਬਣਾ ਕੇ ਹਾਰ ਦਾ ਫਰਕ ਘੱਟ ਕੀਤਾ। ਬੰਗਲਾਦੇਸ਼ ਲਈ ਮੁਹੰਮਦ ਸੈਫੂਦੀਨ ਨੇ ਤਿੰਨ ਅਤੇ ਰਿਸ਼ਾਦ ਹੁਸੈਨ ਨੇ ਦੋ ਵਿਕਟਾਂ ਲਈਆਂ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਚੌਥਾ ਟੀ-20 ਮੈਚ ਸ਼ੁੱਕਰਵਾਰ ਨੂੰ ਢਾਕਾ 'ਚ ਖੇਡਿਆ ਜਾਵੇਗਾ।


author

Tarsem Singh

Content Editor

Related News