ਹਾਰਦਿਕ ਪਾਂਡਿਆ ਦਾ ਇਹ ਖਿਡਾਰੀ ਕੱਟੇਗਾ ਪੱਤਾ, ਟੀ-20 ਵਿਸ਼ਵ ਕੱਪ 'ਚ ਅਚਾਨਕ ਹੋਈ ਐਂਟਰੀ
Monday, May 20, 2024 - 03:44 PM (IST)
ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2024 ਲਈ ਖਿਡਾਰੀਆਂ ਵੱਲੋਂ ਜ਼ੋਰਾਂ 'ਤੇ ਤਿਆਰੀਆਂ ਚੱਲ ਰਹੀਆਂ ਹਨ। ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਲਈ 1 ਜੂਨ ਤੋਂ ਖੇਡਿਆ ਜਾਣਾ ਹੈ, ਜਿਸ ਲਈ ਟੀਮ ਇੰਡੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। BBCI ਨੇ ਰੋਹਿਤ ਸ਼ਰਮਾ ਨੂੰ ਟੀ-20 ਵਿਸ਼ਵ ਕੱਪ ਲਈ ਕਪਤਾਨ ਚੁਣਿਆ ਹੈ।
ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ IPL 2024 'ਚ ਕਪਤਾਨੀ ਨਹੀਂ ਕੀਤੀ ਸੀ ਕਿਉਂਕਿ ਮੁੰਬਈ ਇੰਡੀਅਨਜ਼ ਦੀ ਟੀਮ ਨੇ ਆਲਰਾਊਂਡਰ ਖਿਡਾਰੀ ਹਾਰਦਿਕ ਪਾਂਡਿਆ ਨੂੰ ਕਪਤਾਨ ਬਣਾਇਆ ਗਿਆ। ਹਾਲਾਂਕਿ ਹਾਰਦਿਕ ਦੀ ਕਪਤਾਨੀ 'ਚ ਮੁੰਬਈ ਇੰਡੀਅਨਜ਼ ਪੁਆਇੰਟ ਟੇਬਲ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਹਾਰਦਿਕ ਦਾ ਆਈ. ਪੀ. ਐੱਲ 'ਚ ਕਾਫੀ ਖਰਾਬ ਪ੍ਰਦਰਸ਼ਨ ਰਿਹਾ ਹੈ, ਜਿਸ ਕਾਰਨ ਉਸ ਨੂੰ ਟੀ-20 ਵਿਸ਼ਵ ਕੱਪ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਰੋਹਿਤ ਸ਼ਰਮਾ ਕਰ ਸਕਦੇ ਨੇ ਹਾਰਦਿਕ ਨੂੰ ਬਾਹਰ
ਟੀ-20 ਵਿਸ਼ਵ ਕੱਪ 1 ਜੂਨ ਤੋਂ ਸ਼ੁਰੂ ਹੋਣਾ ਹੈ ਪਰ ਟੀਮ ਇੰਡੀਆ ਨੇ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਨਾਲ ਖੇਡਣਾ ਹੈ। ਟੀਮ ਇੰਡੀਆ ਦੀ ਟੀਮ 'ਚ ਅਜੇ ਵੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਕਿਉਂਕਿ 25 ਮਈ ਤੱਕ ਟੀਮ 'ਚ ਬਦਲਾਅ ਕਰਨ ਦਾ ਸਮਾਂ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਕਪਤਾਨ ਰੋਹਿਤ ਸ਼ਰਮਾ ਫਾਰਮ 'ਚ ਹਾਰਦਿਕ ਪਾਂਡਿਆ ਨੂੰ ਟੀਮ ਤੋਂ ਬਾਹਰ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਜਗ੍ਹਾ 15 ਮੈਂਬਰੀ ਟੀਮ 'ਚ ਨੌਜਵਾਨ ਆਲਰਾਊਂਡਰ ਨਿਤੀਸ਼ ਰੈੱਡੀ ਨੂੰ ਸ਼ਾਮਲ ਕੀਤਾ ਗਿਆ ਹੈ। ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ IPL 'ਚ ਨਿਤੀਸ਼ ਰੈੱਡੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਆਲੀਆ ਭੱਟ ਦੀ ਮਾਂ ਨੂੰ ਡਰੱਗ ਮਾਮਲੇ 'ਚ ਫਸਾਉਣ ਦੀ ਧਮਕੀ, ਇੰਸਟਾ 'ਤੇ ਪੋਸਟ ਸਾਂਝੀ ਕਰ ਆਖੀ ਇਹ ਗੱਲ
ਨਿਤੀਸ਼ ਰੈੱਡੀ ਦਾ ਪ੍ਰਦਰਸ਼ਨ ਰਿਹੈ ਸ਼ਾਨਦਾਰ
ਦੱਸ ਦੇਈਏ ਕਿ IPL 2024 'ਚ ਨੌਜਵਾਨ ਆਲਰਾਊਂਡਰ ਨਿਤੀਸ਼ ਰੈੱਡੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਜਿਸ ਕਾਰਨ ਉਸ ਨੂੰ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ 'ਚ ਆਲਰਾਊਂਡਰ ਖਿਡਾਰੀ ਦੇ ਰੂਪ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਨਿਤੀਸ਼ ਰੈੱਡੀ ਇਸ ਸੀਜ਼ਨ 'ਚ ਹੁਣ ਤੱਕ 10 ਮੈਚ ਖੇਡ ਚੁੱਕੇ ਹਨ, ਜਿਸ 'ਚ ਉਸ ਨੇ 46 ਦੀ ਔਸਤ ਅਤੇ 151 ਦੇ ਸਟ੍ਰਾਈਕ ਰੇਟ ਨਾਲ 276 ਦੌੜਾਂ ਬਣਾਈਆਂ ਹਨ। ਉਥੇ ਹੀ ਨਿਤੀਸ਼ ਨੇ ਵੀ 2 ਅਰਧ ਸੈਂਕੜੇ ਲਗਾਏ ਹਨ। ਉਥੇ ਹੀ ਉਨ੍ਹਾਂ ਨੇ ਗੇਂਦਬਾਜ਼ੀ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਨਿਤੀਸ਼ ਰੈੱਡੀ ਨੂੰ ਹੁਣ ਤੱਕ 12 ਓਵਰ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ ਹੈ, ਜਿਸ 'ਚ ਉਨ੍ਹਾਂ ਨੇ ਕੁੱਲ 3 ਵਿਕਟਾਂ ਲਈਆਂ ਹਨ।
ਖ਼ਰਾਬ ਫਾਰਮ 'ਚ ਹਾਰਦਿਕ
ਹਾਰਦਿਕ IPL 2024 'ਚ ਸੱਟ ਤੋਂ ਬਾਅਦ ਵਾਪਸੀ ਕੀਤੀ ਸੀ ਪਰ ਮੁੰਬਈ ਇੰਡੀਅਨਜ਼ ਲਈ ਉਸ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਹੈ, ਜਿਸ ਕਾਰਨ ਹਾਰਦਿਕ ਨੂੰ ਟੀ-20 ਵਿਸ਼ਵ ਕੱਪ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। ਹਾਰਦਿਕ ਪਾਂਡਿਆ IPL 2024 'ਚ 14 ਮੈਚਾਂ 'ਚ ਸਿਰਫ਼ 216 ਦੌੜਾਂ ਹੀ ਬਣਾ ਸਕੇ ਸਨ। ਜਦਕਿ ਗੇਂਦਬਾਜ਼ੀ 'ਚ ਵੀ ਹਾਰਦਿਕ ਪਾਂਡਿਆ ਕਾਫ਼ੀ ਮਹਿੰਗਾ ਸਾਬਤ ਹੋਇਆ ਹੈ ਅਤੇ ਉਸ ਨੇ 10.75 ਦੀ ਇਕਾਨਮੀ ਨਾਲ ਦੌੜਾਂ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।