ਆਇਰਲੈਂਡ ਨੇ ਟੀ-20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਪਾਲ ਸਟਰਲਿੰਗ ਨੂੰ ਮਿਲੀ ਕਪਤਾਨੀ

Wednesday, May 08, 2024 - 03:59 PM (IST)

ਆਇਰਲੈਂਡ ਨੇ ਟੀ-20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਪਾਲ ਸਟਰਲਿੰਗ ਨੂੰ ਮਿਲੀ ਕਪਤਾਨੀ

ਡਬਲਿਨ : ਅਨੁਭਵੀ ਸਲਾਮੀ ਬੱਲੇਬਾਜ਼ ਪਾਲ ਸਟਰਲਿੰਗ ਨੂੰ ਬੁੱਧਵਾਰ ਨੂੰ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਆਗਾਮੀ ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਆਇਰਲੈਂਡ ਦੀ 15 ਮੈਂਬਰੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਸਟਰਲਿੰਗ ਤੋਂ ਇਲਾਵਾ ਐਂਡਰਿਊ ਬੇਲਬਰਨੀ ਅਤੇ ਜਾਰਜ ਡੌਕਰੇਲ ਵਰਗੇ ਤਜ਼ਰਬੇਕਾਰ ਖਿਡਾਰੀਆਂ ਨੂੰ ਵੀ ਟੀਮ 'ਚ ਜਗ੍ਹਾ ਮਿਲੀ ਹੈ। ਆਇਰਲੈਂਡ 5 ਜੂਨ ਨੂੰ ਨਿਊਯਾਰਕ ਵਿੱਚ ਭਾਰਤ ਖ਼ਿਲਾਫ਼ ਗਰੁੱਪ-ਏ ਵਿੱਚ ਟੀ-20 ਵਿਸ਼ਵ ਕੱਪ ਦੀ ਮੁਹਿੰਮ ਦੀ ਸ਼ੁਰੂਆਤ ਕਰੇਗਾ।

ਭਾਰਤ ਅਤੇ ਆਇਰਲੈਂਡ ਤੋਂ ਇਲਾਵਾ ਪਾਕਿਸਤਾਨ, ਕੈਨੇਡਾ ਅਤੇ ਮੇਜ਼ਬਾਨ ਅਮਰੀਕਾ ਨੂੰ ਗਰੁੱਪ ਏ ਵਿੱਚ ਥਾਂ ਮਿਲੀ ਹੈ। ਆਇਰਲੈਂਡ ਦੀ ਟੀਮ ਲਗਾਤਾਰ ਅੱਠਵੀਂ ਵਾਰ ਟੀ-20 ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀ ਹੈ। ਟੀਮ ਨੇ ਯੂਰਪ ਕੁਆਲੀਫਾਇਰ ਦੇ ਖੇਤਰੀ ਫਾਈਨਲ ਵਿੱਚ ਸਕਾਟਲੈਂਡ ਨੂੰ ਪਿੱਛੇ ਛੱਡ ਕੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ। ਟੀਮ ਨੇ 2009 ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਸੁਪਰ ਅੱਠ ਪੜਾਅ ਵਿੱਚ ਜਗ੍ਹਾ ਬਣਾਈ।

ਆਇਰਲੈਂਡ ਦੀ ਟੀਮ:

ਪਾਲ ਸਟਰਲਿੰਗ (ਕਪਤਾਨ), ਮਾਰਕ ਅਡਾਇਰ, ਰੌਸ ਅਡਾਇਰ, ਐਂਡਰਿਊ ਬੇਲਬਰਨੀ, ਕਰਟਿਸ ਕੈਂਪਰ, ਗੈਰੇਥ ਡੇਲਾਨੀ, ਜਾਰਜ ਡੌਕਰੇਲ, ਗ੍ਰਾਹਮ ਹਿਊਮ, ਜੋਸ਼ ਲਿਟਲ, ​​ਬੈਰੀ ਮੈਕਕਾਰਥੀ, ਨੀਲ ਰੌਕ, ਹੈਰੀ ਟੇਕਟਰ, ਲੋਰਕਨ ਟਕਰ, ਬੇਨ ਵ੍ਹਾਈਟ, ਕ੍ਰੇਗ ਯੰਗ।


author

Tarsem Singh

Content Editor

Related News