ਆਖਰੀ ਦਿਨ ਇੰਗਲੈਂਡ ਤੇ ਦੱ. ਅਫਰੀਕਾ ਵਿਚਾਲੇ ਹੋਵੇਗੀ ਰੋਮਾਂਚਕ ਜੰਗ

01/07/2020 12:48:51 PM

ਸਪੋਰਟਸ ਡੈਸਕ— ਡੋਮਿਨਿਕ ਸਿਬਲੇ (ਅਜੇਤੂ 133) ਦੇ ਸ਼ਾਨਦਾਰ ਸੈਂਕੜੇ ਨਾਲ ਇੰਗਲੈਂਡ ਨੇ ਮੇਜ਼ਬਾਨ ਦੱਖਣੀ ਅਫਰੀਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਆਪਣੀ ਦੂਜੀ ਪਾਰੀ ਵਿਚ 8 ਵਿਕਟਾਂ 'ਤੇ 391 ਦੌੜਾਂ ਬਣਾ ਕੇ ਮੇਜ਼ਬਾਨ ਟੀਮ ਸਾਹਮਣੇ 438 ਦੌੜਾਂ ਦਾ ਬੇਹੱਦ ਮੁਸ਼ਕਿਲ ਟੀਚਾ ਰੱਖ ਦਿੱਤਾ ਹੈ, ਜਿਸਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨੇ ਸਟੰਪਸ ਤਕ 56 ਓਵਰਾਂ ਵਿਚ 2 ਵਿਕਟਾਂ ਗੁਆ ਕੇ 126 ਦੌੜਾਂ ਬਣਾ ਲਈਆਂ ਹਨ।PunjabKesari ਦੱਖਣੀ ਅਫਰੀਕਾ ਨੂੰ ਅਜੇ ਵੀ ਜਿੱਤ ਲਈ 312 ਦੌੜਾਂ ਦੀ ਲੋੜ ਹੈ ਤੇ ਉਸ ਦੀਆਂ 8 ਵਿਕਟਾਂ ਬਾਕੀ ਹਨ ਜਦਕਿ ਇੰਗਲੈਂਡ ਨੂੰ 4 ਮੈਚਾਂ ਦੀ ਸੀਰੀਜ਼ ਵਿਚ ਬਰਾਬਰੀ ਹਾਸਲ ਕਰਨ ਲਈ 8 ਵਿਕਟਾਂ ਦੀ ਲੋੜ ਹੈ, ਅਜਿਹੇ ਵਿਚ ਪੰਜਵੇਂ ਤੇ ਆਖਰੀ ਦਿਨ ਦੋਵੇਂ ਟੀਮਾਂ ਵਿਚਾਲੇ ਜਿੱਤ ਲਈ ਰੋਮਾਂਚਕ ਜੰਗ ਹੋਣ ਦੀ ਉਮੀਦ ਹੈ।PunjabKesari


Related News