ਇੰਗਲੈਂਡ ਦੀ ਮਹਿਲਾ ਟੀਮ ਆਖਰੀ ਇਲੈਵਨ ਦੀ ਚੋਣ ਕਰਨ ਲਈ ਵਰਤ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ

Saturday, May 04, 2024 - 09:17 PM (IST)

ਇੰਗਲੈਂਡ ਦੀ ਮਹਿਲਾ ਟੀਮ ਆਖਰੀ ਇਲੈਵਨ ਦੀ ਚੋਣ ਕਰਨ ਲਈ ਵਰਤ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ

ਲੰਡਨ- ਇੰਗਲੈਂਡ ਮਹਿਲਾ ਟੀਮ ਦੇ ਮੁੱਖ ਕੋਚ ਜਾਨ ਲੁਈਸ ਨੇ ਖੁਲਾਸਾ ਕੀਤਾ ਕਿ ਉਹ ਆਖਰੀ ਇਲੈਵਨ ਦੀ ਚੋਣ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਕਰ ਰਿਹਾ ਹੈ। ਉਸ ਨੇ ਕਿਹਾ ਕਿ ਜਿੱਥੋਂ ਤੱਕ ਮੁਕਾਬਲਿਆਂ ਦਾ ਸਬੰਧ ਹੈ, ਤਾਂ ਉਨ੍ਹਾਂ ਨੂੰ ਇਸ ਤਕਨੀਕ ਨੇ ਮਹੱਤਵਪੂਰਨ ‘ਫੀਡਬੈਕ’ ਪ੍ਰਦਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਏਸ਼ੇਜ਼ ਸੀਰੀਜ਼ ਜਿੱਤਣ ’ਚ ਵੀ ਮਦਦ ਕੀਤੀ।
ਲੁਈਸ ਨੇ ਕਿਹਾ ਕਿ ਉਸ ਨੂੰ ਇਹ ਤਕਨੀਕ (ਲੰਡਨ ਦੀ ਕੰਪਨੀ ‘ਪੀ. ਐੱਸ. ਆਈ.’ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ) ਬਾਰੇ ਉਦੋਂ ਪਤਾ ਲੱਗਾ, ਜਦੋਂ ਉਹ ਮਾਰਚ 2023 ’ਚ ਭਾਰਤ ’ਚ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ ਸ਼ੁਰੂਆਤੀ ਪੜਾਅ ’ਚ ਯੂ. ਪੀ. ਵਾਰੀਅਰਜ਼ ਦੀ ਕੋਚਿੰਗ ਦੇ ਰਿਹਾ ਸੀ। ਖਬਰ ਮੁਤਾਬਕ ਇੰਗਲੈਂਡ ਰਗਬੀ ਯੂਨੀਅਨ ਦੇ ਕੋਚ ਸਟੀਵ ਬੋਰਥਵਿਕ ਨੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਸੀ।
ਇੰਗਲੈਂਡ ਦੇ ਮੁੱਖ ਕੋਚ ਲੁਈਸ ਨੇ ਕਿਹਾ ਕਿ ਏ. ਆਈ. ਪ੍ਰਣਾਲੀ ਨਾਲ ਉਸ ਨੂੰ ਪਿਛਲੇ ਸਾਲ ਮਹਿਲਾ ਏਸ਼ੇਜ਼ ’ਚ 2 ਫਾਰਮ ’ਚ ਚੱਲ ਰਹੀਆਂ ਖਿਡਾਰਨਾਂ ’ਚੋਂ ਇਕ ਦੀ ਚੋਣ ਕਰਨ ਦਾ ਫੈਸਲਾ ਕਰਨ ’ਚ ਮਦਦ ਮਿਲੀ। ਉਸ ਨੇ ਦੱਸਿਆ,‘‘ਅਸੀਂ ਇਸ ਤਕਨੀਕ ਦੀ ਵਰਤੋਂ ਪਿਛਲੇ ਸਾਲ ਏਸ਼ੇਜ਼ ’ਚ ਆਸਟ੍ਰੇਲੀਆ ਖਿਲਾਫ ਕੀਤੀ ਸੀ, ਜੋ ਕਾਫੀ ਸਫਲ ਰਹੀ ਸੀ।’’
ਉਸ ਨੇ ਕਿਹਾ,“ਪਿਛਲੇ ਸਾਲ ਇਕ ਖਿਡਾਰੀ ਦੀ ਚੋਣ ਕਰਨੀ ਸੀ, ਅਸੀਂ ਆਸਟ੍ਰੇਲੀਆਈ ਟੀਮ ਦੀ ਮਜ਼ਬੂਤੀ ਦੇਖੀ ਅਤੇ ਫਿਰ ਉਸ ਮੁਤਾਬਕ ਆਪਣੀ ਟੀਮ ਨੂੰ ਮਜ਼ਬੂਤ ​​ਦਿੱਤੀ ਅਤੇ ਆਪਣੀ ਸਰਸ੍ਰੇਸ਼ਠ ਗੇਂਦਬਾਜ਼ ਚੁਣੀ। ਇਹ ਕਾਰਗਰ ਰਿਹਾ, ਸਾਡੇ ਲਈ ਲਾਭਦਾਇਕ ਰਿਹਾ। ਇਸ ਨਾਲ ਸਾਨੂੰ ਟੀ-20 ਸੀਰੀਜ਼ ਜਿੱਤਣ ’ਚ ਮਦਦ ਮਿਲੀ ਅਤੇ ਅਸੀਂ ਆਸਟ੍ਰੇਲੀਆ ’ਤੇ 2-1 ਨਾਲ ਜਿੱਤ ਦਰਜ ਕੀਤੀ।’’


author

Aarti dhillon

Content Editor

Related News