ਈਰਾਨ-ਇਜ਼ਰਾਈਲ ਜੰਗ: ਹੋਰਮੁਜ਼ ਜਲਡਮਰੂ ਮੱਧ ਪ੍ਰਭਾਵਿਤ ਹੋਇਆ ਤਾਂ ਵਧਣਗੀਆਂ ਤੇਲ, LNG ਦੀਆਂ ਕੀਮਤਾਂ!
Monday, Apr 22, 2024 - 10:10 AM (IST)
ਨਵੀਂ ਦਿੱਲੀ (ਭਾਸ਼ਾ) - ਈਰਾਨ-ਇਜ਼ਰਾਈਲ ਜੰਗ ’ਤੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਜੇਕਰ ਈਰਾਨ ਨੇ ਹੋਰਮੁਜ਼ ਜਲਡਮਰੂ ਮੱਧ ਨੂੰ ਪ੍ਰਭਾਵਿਤ ਕੀਤਾ ਤਾਂ ਕੱਚੇ ਤੇਲ ਅਤੇ ਐੱਲ. ਐੱਨ. ਜੀ. ਦੀਆਂ ਕੀਮਤਾਂ ਵਧ ਸਕਦੀਆਂ ਹਨ। ਇਸ ਜਲਡਮਰੂ ਮੱਧ ਤੋਂ ਭਾਰਤ ਵਰਗੇ ਦੇਸ਼ ਸਾਊਦੀ ਅਰਬ, ਇਰਾਕ ਅਤੇ ਯੂ. ਏ. ਈ. ਤੋਂ ਕੱਚਾ ਤੇਲ ਦਰਾਮਦ ਕਰਦੇ ਹਨ। ਈਰਾਨ ਅਤੇ ਇਜ਼ਰਾਈਲ ਦਰਮਿਆਨ ਜੰਗ ਪਿਛਲੇ ਕੁਝ ਦਿਨਾਂ ’ਚ ਵਧ ਗਈ ਹੈ। ਈਰਾਨ ਨੇ ਪਹਿਲਾਂ ਇਜ਼ਰਾਈਲ ’ਤੇ ਡਰੋਨ ਅਤੇ ਰਾਕੇਟ ਹਮਲੇ ਕੀਤੇ। ਇਸ ਦੇ ਬਾਵਜੂਦ ਇਜ਼ਰਾਈਲ ਨੇ ਮਿਜ਼ਾਈਲ ਦਾਗ ਕੇ ਜਵਾਬੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ - Elon musk ਦਾ ਭਾਰਤ ਦੌਰਾ ਰੱਦ, 21 ਅਪ੍ਰੈਲ ਨੂੰ ਆ ਰਹੇ ਸੀ ਭਾਰਤ, PM ਮੋਦੀ ਨਾਲ ਕਰਨੀ ਸੀ ਮੁਲਾਕਾਤ
ਜੰਗ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 90 ਅਮਰੀਕੀ ਡਾਲਰ ਪ੍ਰਤੀ ਬੈਰਲ ਦੇ ਨੇੜੇ-ਤੇੜੇ ਪਹੁੰਚ ਗਈਆਂ। ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਨੇ ਕਿਹਾ ਕਿ ਹਾਲਾਂਕਿ ਤਣਾਅ ਘੱਟ ਕਰਨ ਦੇ ਯਤਨਾਂ ਨਾਲ ਸੰਕਟ ’ਤੇ ਕੰਟਰੋਲ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜੇਕਰ ਈਰਾਨ ਨੇ ਹੋਰਮੁਜ਼ ਜਲਡਮਰੂ ਮੱਧ ਨੂੰ ਪ੍ਰਭਾਵਿਤ ਕੀਤਾ ਤਾਂ ਤੇਲ ਅਤੇ ਐੱਲ. ਐੱਨ. ਜੀ. ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਵੇਗਾ। ਹੋਰਮੁਜ਼ ਜਲਡਮਰੂ ਮੱਧ ਓਮਾਨ ਤੇ ਈਰਾਨ ਦਰਮਿਆਨ ਲਗਭਗ 40 ਕਿਲੋਮੀਟਰ ਚੌੜੀ ਇਕ ਸਮੁੰਦਰੀ ਪੱਟੀ ਹੈ।
ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ
ਇਸ ਮਾਰਗ ਰਾਹੀਂ ਸਾਊਦੀ ਅਰਬ (63 ਲੱਖ ਬੈਰਲ ਪ੍ਰਤੀ ਦਿਨ), ਯੂ. ਏ. ਈ., ਕੁਵੈਤ, ਕਤਰ, ਇਰਾਕ (33 ਲੱਖ ਬੈਰਲ ਪ੍ਰਤੀ ਦਿਨ) ਅਤੇ ਈਰਾਨ (13 ਲੱਖ ਬੈਰਲ ਪ੍ਰਤੀ ਦਿਨ) ਕੱਚੇ ਤੇਲ ਦੀ ਬਰਾਮਦ ਕਰਦੇ ਹਨ। ਵਿਸ਼ਵ ਪੱਧਰੀ ਐੱਲ. ਐੱਨ. ਜੀ. ਵਪਾਰ ਦਾ ਲੱਗਭਗ 20 ਫ਼ੀਸਦੀ ਹਿੱਸਾ ਇਸ ਰਾਹੀਂ ਜਾਂਦਾ ਹੈ। ਇਸ ’ਚ ਕਤਰ ਅਤੇ ਯੂ. ਏ. ਈ. ਤੋਂ ਲਗਭਗ ਸਾਰੀਆਂ ਐੱਲ. ਐੱਨ. ਜੀ. ਬਰਾਮਦ ਸ਼ਾਮਲ ਹਨ। ਮੋਤੀਲਾਲ ਓਸਵਾਲ ਨੇ ਆਪਣੀ ਟਿੱਪਣੀ ’ਚ ਕਿਹਾ ਕਿ ਇਸ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਲਈ ਕੋਈ ਬਦਲਵਾਂ ਮਾਰਗ ਮੁਹੱਈਆ ਨਹੀਂ ਹੈ। ਭਾਰਤ ਸਾਊਦੀ ਅਰਬ, ਇਰਾਕ ਅਤੇ ਯੂ. ਏ. ਈ. ਤੋਂ ਤੇਲ ਦੇ ਨਾਲ ਹੀ ਐੱਲ. ਐੱਨ. ਜੀ. ਦੀ ਦਰਾਮਦ ਇਸੇ ਮਾਰਗ ਰਾਹੀਂ ਕਰਦਾ ਹੈ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਕਾਰਨ 133 ਟਰੇਨਾਂ ਪ੍ਰਭਾਵਿਤ, 56 ਰੇਲ ਗੱਡੀਆਂ ਦੇ ਬਦਲੇ ਰੂਟ, ਯਾਤਰੀ ਪ੍ਰੇਸ਼ਾਨ
ਭਾਰਤ 85 ਫ਼ੀਸਦੀ ਕੱਚਾ ਤੇਲ ਕਰਦੈ ਦਰਾਮਦ
ਅਮਰੀਕਾ ਭੰਡਾਰ ਵਧਣ ਅਤੇ ਮੱਠੀ ਅਰਥਵਿਵਸਥਾ ਕਾਰਨ ਚੀਨ ਦੀ ਮੰਗ ’ਚ ਗਿਰਾਵਟ ਕਾਰਨ ਬੁੱਧਵਾਰ ਨੂੰ ਬ੍ਰੇਂਟ ਕਰੂਡ ਦੀ ਕੀਮਤ ਲਗਭਗ 87 ਡਾਲਰ ਪਤੀ ਬੈਰਲ ਤੱਕ ਡਿੱਗ ਗਈ ਸੀ, ਕਿਉਂਕਿ ਭਾਰਤ ਆਪਣੀ ਕੱਚੇ ਤੇਲ ਦੀ ਜ਼ਰੂਰਤ ਦਾ 85 ਫ਼ੀਸਦੀ ਤੋਂ ਵਧ ਦਰਾਮਦ ਕਰਦਾ ਹੈ। ਵਿਸ਼ਵ ਪੱਧਰੀ ਤੇਲ ਦੀਆਂ ਕੀਮਤਾਂ ’ਚ ਤੇਜ਼ ਵਾਧੇ ਨਾਲ ਦੇਸ਼ ਦਰਾਮਦ ਖ਼ਰਚ ਵਧ ਸਕਦਾ ਹੈ ਅਤੇ ਵਿਦੇਸ਼ੀ ਕਰੰਸੀ ਦੇ ਵੱਡੇ ਖ਼ਰਚ ਕਾਰਨ ਰੁਪਈਆ ਕਮਜ਼ੋਰ ਹੋ ਸਕਦਾ ਹੈ।
ਇਹ ਵੀ ਪੜ੍ਹੋ - ਮੁਸ਼ਕਲਾਂ ਦੇ ਘੇਰੇ 'ਚ Nestle! ਬੇਬੀ ਫੂਡ 'ਚ ਖੰਡ ਮਿਲਾਉਣ ਦੀ FSSAI ਕਰੇਗਾ ਜਾਂਚ, ਸ਼ੇਅਰਾਂ 'ਚ ਆਈ ਗਿਰਾਵਟ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਬਦਲਦੀਆਂ
ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਜਾਰੀ ਤੇਜ਼ੀ ਦੇ ਬਾਵਜੂਦ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜ਼ਲ ਦੇ ਰੇਟ ਅੱਜ ਨਹੀਂ ਬਦਲੇ, ਜਿਸ ਨਾਲ ਦਿੱਲੀ ’ਚ ਪੈਟਰੋਲ 94.72 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲਿਟਰ ’ਤੇ ਹੀ ਰਹੇ। ਤੇਲ ਮਾਰਕੀਟਿੰਗ ਕਰਨ ਵਾਲੀ ਮੁੱਖ ਕੰਪਨੀ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਦਰਾਂ ਅਨੁਸਾਰ, ਦੇਸ਼ ’ਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ’ਚ ਇਨ੍ਹਾਂ ਦੀਆਂ ਕੀਮਤਾਂ ’ਚ ਜਿਉਂ ਦੀਆਂ ਤਿਉਂ ਰਹਿਣ ਨਾਲ ਹੀ ਮੁੰਬਈ ’ਚ ਪੈਟਰੋਲ 104.21 ਰੁਪਏ ਪ੍ਰਤੀ ਲਿਟਰ ’ਤੇ ਅਤੇ ਡੀਜ਼ਲ 92.15 ਰੁਪਏ ਪ੍ਰਤੀ ਲੀਟਰ ’ਤੇ ਰਿਹਾ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8