ਨਾਨੀ ਨਾਲ ਜਨਮ ਦਿਨ ਮਨਾਉਣ ਆਏ ਬੱਚੇ ਦੀ ਮੌਤ, ਰੋ-ਰੋ ਹਾਲੋਂ ਬੇਹਾਲ ਹੋਇਆ ਪਰਿਵਾਰ

Friday, May 10, 2024 - 07:04 PM (IST)

ਨਾਨੀ ਨਾਲ ਜਨਮ ਦਿਨ ਮਨਾਉਣ ਆਏ ਬੱਚੇ ਦੀ ਮੌਤ, ਰੋ-ਰੋ ਹਾਲੋਂ ਬੇਹਾਲ ਹੋਇਆ ਪਰਿਵਾਰ

ਫ਼ਰੀਦਕੋਟ (ਰਾਜਨ) : ਪ੍ਰਵਾਸੀ ਪਰਿਵਾਰ ਦੇ ਇਕ ਬੱਚੇ ਲਈ ਉਸਦਾ 5ਵਾਂ ਜਨਮ ਦਿਨ ਕਾਲ ਸਾਬਤ ਹੋਇਆ ਜਦੋਂ ਸਥਾਨਕ ਰੇਲਵੇ ਸਟੇਸ਼ਨ ਕੋਲ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਹੇਠ ਆ ਕੇ ਦਰੜੇ ਜਾਣ ਕਾਰਣ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਰੋਣਾ ਸਹਾਰ ਨਹੀਂ ਹੋ ਰਿਹਾ ਸੀ। ਸ਼ਹਿਰ ’ਚ ਰਹਿੰਦੇ ਪ੍ਰਵਾਸੀ ਪਰਿਵਾਰ ਦਾ ਬੱਚਾ ਅਨਮੋਲ ਜੋ ਆਪਣੀ ਨਾਨੀ ਕੋਲ ਬਾਹਰੀ ਸਥਾਨ ’ਤੇ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਖੁਸ਼ੀ-ਖੁਸ਼ੀ ਪਰਤ ਰਹੇ ਲਾੜਾ-ਲਾੜੀ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ

 ਅੱਜ 10 ਮਈ ਨੂੰ ਆਪਣਾ 5ਵਾਂ ਜਨਮ ਦਿਨ ਮਨਾਉਣ ਲਈ ਫ਼ਰੀਦਕੋਟ ਵਿਖੇ ਰਹਿੰਦੇ ਆਪਣੇ ਮਾਤਾ-ਪਿਤਾ ਕੋਲ ਕੱਲ੍ਹ ਹੀ ਆਇਆ ਸੀ ਪਰ ਉਸ ਨਾਲ ਇਹ ਅਣਹੋਣੀ ਵਾਪਰ ਗਈ। ਖ਼ਬਰ ਲਿਖੇ ਜਾਣ ਤੱਕ ਇਸ ਘਟਨਾ ਤੋਂ ਬਾਅਦ ਸਿਟੀ ਪੁਲਸ ਵੱਲੋਂ ਮ੍ਰਿਤਕ ਬੱਚੇ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਜਾਰੀ ਸੀ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਖੂਨੀ ਵਾਰਦਾਤ, ਪ੍ਰਾਇਮਰੀ ਸਕੂਲ ਦੇ ਆਧਿਆਪਕ ਦਾ ਕਤਲ, ਛਾਤੀ 'ਚ ਹੀ ਛੱਡ ਗਏ ਨੇਜਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News