ਵਿਸ਼ਵ ਕੱਪ ਤੋਂ ਪਹਿਲਾ ਫੁੱਟਬਾਲ ਖੇਡਦੇ ਜ਼ਖਮੀ ਹੋਏ ਸ਼ਾਕਿਬ ਅਲ, ਨਹੀਂ ਖੇਡ ਪਾਏ ਵਾਰਮ-ਅਪ ਮੈਚ

Saturday, Sep 30, 2023 - 10:12 AM (IST)

ਵਿਸ਼ਵ ਕੱਪ ਤੋਂ ਪਹਿਲਾ ਫੁੱਟਬਾਲ ਖੇਡਦੇ ਜ਼ਖਮੀ ਹੋਏ ਸ਼ਾਕਿਬ ਅਲ, ਨਹੀਂ ਖੇਡ ਪਾਏ ਵਾਰਮ-ਅਪ ਮੈਚ

ਸਪੋਰਟਸ ਡੈਸਕ— ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਕ੍ਰਿਕਟ ਵਿਸ਼ਵ ਕੱਪ 2023 ਤੋਂ ਠੀਕ ਪਹਿਲਾਂ ਜ਼ਖਮੀ ਹੋ ਗਏ ਹਨ। ਅਭਿਆਸ ਸੈਸ਼ਨ ਦੌਰਾਨ ਫੁੱਟਬਾਲ ਖੇਡਦੇ ਹੋਏ ਸ਼ਾਕਿਬ ਦੀ ਸੱਜੀ ਅੱਡੀ 'ਤੇ ਸੱਟ ਲੱਗ ਗਈ। ਸੱਟ ਕਾਰਨ ਉਹ ਬੰਗਲਾਦੇਸ਼ ਦਾ ਅਭਿਆਸ ਮੈਚ ਨਹੀਂ ਖੇਡ ਸਕੇ ਸਨ। ਬੰਗਲਾਦੇਸ਼ 7 ਅਕਤੂਬਰ ਨੂੰ ਧਰਮਸ਼ਾਲਾ ਮੈਦਾਨ 'ਤੇ ਅਫਗਾਨਿਸਤਾਨ ਖਿਲਾਫ ਕ੍ਰਿਕਟ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰਨ ਵਾਲਾ ਹੈ।

ਇਹ ਵੀ ਪੜ੍ਹੋ-ਪਾਕਿਸਤਾਨੀ ਟੀਮ ਨੂੰ ਭਾਰਤ 'ਚ ਨਹੀਂ ਮਿਲੇਗਾ ਬੀਫ, ਸਾਹਮਣੇ ਆਇਆ ਪੂਰਾ ਮੈਨਿਊ
ਬੰਗਲਾਦੇਸ਼ ਦਾ ਕਪਤਾਨ ਗੁਹਾਟੀ 'ਚ ਸ਼੍ਰੀਲੰਕਾ ਖਿਲਾਫ ਚੱਲ ਰਹੇ ਅਭਿਆਸ ਮੈਚ ਤੋਂ ਪਹਿਲਾਂ ਗਾਇਬ ਸੀ। ਬਾਅਦ 'ਚ ਪਤਾ ਲੱਗਾ ਕਿ ਸਾਕਿਬ ਜ਼ਖਮੀ ਹੋ ਗਿਆ ਹੈ। ਉਸਦੀ ਅੱਡੀ ਕਾਫ਼ੀ ਸੋਜ ਆਈ ਹੈ"। ਪਿਛਲੇ ਕੁਝ ਦਿਨਾਂ ਤੋਂ 36 ਸਾਲਾ ਇਹ ਆਲਰਾਊਂਡਰ ਆਪਣੇ ਅਤੇ ਤਮੀਮ ਇਕਬਾਲ ਵਿਚਾਲੇ ਝਗੜੇ ਤੋਂ ਬਾਅਦ ਵਿਵਾਦਾਂ ਨੂੰ ਲੈ ਕੇ ਸੁਰਖੀਆਂ 'ਚ ਰਿਹਾ ਹੈ, ਜਿਸ ਕਾਰਨ ਉਸ ਨੂੰ ਵਿਸ਼ਵ ਕੱਪ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਏਸ਼ੀਆਈ ਗੇਮਜ਼ 'ਚ ਸ਼ੂਟਿੰਗ ਟੀਮ ਨੇ ਰਚਿਆ ਇਤਿਹਾਸ, ਸੋਨੇ ਅਤੇ ਚਾਂਦੀ ਦੇ ਤਮਗੇ 'ਤੇ ਕਬਜ਼ਾ
ਬੰਗਲਾਦੇਸ਼ ਨੇ ਸ਼ੋਅਪੀਸ ਈਵੈਂਟ ਲਈ ਇੱਕ ਸੰਤੁਲਿਤ ਪਰ ਤਜਰਬੇਕਾਰ ਟੀਮ ਚੁਣੀ ਹੈ ਜਿਸ ਵਿੱਚ ਸ਼ਾਕਿਬ ਤੋਂ ਇਲਾਵਾ ਮੁਸ਼ਫਿਕੁਰ ਰਹੀਮ, ਮਹਿਮੂਦੁੱਲਾ ਰਿਆਦ ਅਤੇ ਲਿਟਨ ਦਾਸ ਸ਼ਾਮਲ ਹਨ। ਸ਼ਾਕਿਬ ਨੇ 240 ਵਨਡੇ ਮੈਚਾਂ ਵਿੱਚ 7384 ਦੌੜਾਂ ਬਣਾਈਆਂ ਹਨ ਅਤੇ 300 ਤੋਂ ਵੱਧ ਵਿਕਟਾਂ ਲਈਆਂ ਹਨ। ਉਨ੍ਹਾਂ ਨੇ 2019 ਵਿਸ਼ਵ ਕੱਪ ਵਿੱਚ 606 ਦੌੜਾਂ ਬਣਾਈਆਂ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Aarti dhillon

Content Editor

Related News