ਭਾਰਤ ਖਿਲਾਫ ਦੂਜੇ ਵਨ ਡੇ ਵਿਚ ਹੋਪ ਦੀਆਂ ਨਜ਼ਰਾਂ ਕੋਹਲੀ ਨੂੰ ਇਸ ਮਾਮਲੇ ''ਚ ਪਛਾੜਨ ''ਤੇ

12/17/2019 7:09:17 PM

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਸ਼ਾਈ ਹੋਪ ਨੂੰ ਯਕੀਨ ਹੈ ਕਿ ਭਾਰਤ ਖਿਲਾਫ ਬੁੱਧਵਾਰ ਨੂੰ ਦੂਜੇ ਵਨ ਡੇ ਦੌਰਾਨ ਉਸ ਦੇ ਕੁੱਝ ਸਾਥੀ ਖਿਡਾਰੀਆਂ ਦੀਆਂ ਨਜ਼ਰਾਂ ਵੀਰਵਾਰ ਨੂੰ ਹੋਣ ਵਾਲੀ ਆਈ. ਪੀ. ਐੱਲ. ਨੀਲਾਮੀ 'ਤੇ ਲੱਗੀਆਂ ਹੋਣਗੀਆਂ ਪਰ ਉਸ ਦਾ ਟੀਚਾ 2019 ਵਿਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਵਿਰਾਟ ਕੋਹਲੀ ਅਤੇ ਰੋਹਤਿ ਸ਼ਰਮਾ ਨੂੰ ਪਛਾੜਨਾ ਹੈ। ਪਹਿਲੇ ਮੈਚ ਵਿਚ ਸੈਂਕੜਾ ਲਾਉਣ ਵਾਲੇ ਹੋਪ ਕੋਲੋਂ ਜਦੋਂ ਪੁੱਛਿਆ ਗਿਆ ਕਿ ਕੀ ਆਈ. ਪੀ. ਐੈੱਲ. ਨਿਲਾਮੀ ਉਸ ਦੇ ਦਿਮਾਗ ਵਿਚ ਹੈ ਤਾਂ ਉਸਨੇ ਨਾ ਵਿਚ ਜਵਾਬ ਦਿੱਤਾ।

PunjabKesari

ਉਸ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਕੁੱਝ ਖਿਡਾਰੀਆਂ ਦਾ ਧਿਆਨ ਇਸ 'ਤੇ ਹੋਵੇਗਾ ਪਰ ਮੇਰੇ ਲਈ ਇਹ ਗੌਣ ਹੈ। ਅਸੀਂ ਇੱਥੇ ਭਾਰਤ ਖਿਲਾਫ ਸੀਰੀਜ਼ ਖੇਡਣ ਆਏ ਹਾਂ ਅਤੇ ਇਹੀ ਪਹਿਲ ਹੈ। ਹੋਪ ਇਸ ਸਾਲ ਵਨ ਡੇ ਕ੍ਰਿਕਟ ਵਿਚ ਸਭ ਤੋਂ ਵਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿਚ ਵਿਰਾਟ ਕੋਹਲੀ (1292) ਅਤੇ ਰੋਹਿਤ ਸ਼ਰਮਾ (1268) ਤੋਂ ਬਾਅਦ ਤੀਜੇ ਸਥਾਨ 'ਤੇ ਹੈ। ਹੋਪ ਦੇ ਨਾਂ 1225 ਦੌੜਾਂ ਹੈ।


Related News