ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਕਈ ਜ਼ਿਲ੍ਹਿਆਂ ਦੀ ਡੀਸੀ ਵੀ ਬਦਲੇ

Monday, Apr 06, 2026 - 04:48 PM (IST)

ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਕਈ ਜ਼ਿਲ੍ਹਿਆਂ ਦੀ ਡੀਸੀ ਵੀ ਬਦਲੇ

ਚੰਡੀਗੜ੍ਹ : ਸਰਕਾਰ ਨੇ ਪ੍ਰਸ਼ਾਸਨਿਕ ਕੰਮਾਂ ਵਿਚ ਤਬਦੀਲੀ ਕਰਦਿਆਂ ਕਈ ਸੀਨੀਅਰ IAS ਅਤੇ PCS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਪ੍ਰਮੁੱਖ ਸਕੱਤਰਾਂ ਤੋਂ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੱਕ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਤਬਾਦਲਿਆਂ ਦੇ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਕ ਵਿਕਾਸ ਪ੍ਰਤਾਪ (IAS 1994) ਨੂੰ ਵਧੀਕ ਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਜੋਂ ਤਾਇਨਾਤ ਕੀਤਾ ਗਿਆ ਹੈ। ਸੁਮੇਰ ਸਿੰਘ ਗੁਰਜਰ (IAS 1998) ਨੂੰ ਹੁਣ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾਉਣਗੇ। ਕੰਵਲ ਪ੍ਰੀਤ ਬਰਾੜ (IAS 2007) ਨੂੰ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਦੇ ਨਾਲ-ਨਾਲ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਤੇ ਕਮਿਸ਼ਨਰ ਫਰੀਦਕੋਟ ਮੰਡਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ

PunjabKesari

ਇਸ ਤੋਂ ਇਲਾਵਾ ਬਬੀਤਾ (IAS 2009) ਨੂੰ ਕਮਿਸ਼ਨਰ ਖੇਤੀਬਾੜੀ ਦੇ ਨਾਲ ਫਿਰੋਜ਼ਪੁਰ ਮੰਡਲ ਦੇ ਕਮਿਸ਼ਨਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਹਰਪ੍ਰੀਤ ਸਿੰਘ ਸੂਦਨ (IAS 2013) ਨੂੰ ਡਾਇਰੈਕਟਰ ਖੇਡਾਂ ਅਤੇ ਯੁਵਕ ਸੇਵਾਵਾਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ (PSIEC) ਅਤੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (PSIDC) ਦੇ ਪ੍ਰਬੰਧਕੀ ਨਿਰਦੇਸ਼ਕ ਵਜੋਂ ਸੁਰਭੀ ਮਲਿਕ ਨੂੰ ਵਾਧੂ ਚਾਰਜਾਂ ਤੋਂ ਮੁਕਤ ਕਰਦੇ ਹੋਏ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਇਸ ਪਿੰਡ ਵਿਚ ਪੈ ਗਏ ਅਨੋਖੇ ਮਤੇ, ਪੰਚਾਇਤ ਨੇ ਕੀਤੇ ਵੱਡੇ ਐਲਾਨ

PunjabKesari

ਜ਼ਿਲ੍ਹਾ ਪ੍ਰਸ਼ਾਸਨ ਵਿਚ ਫੇਰਬਦਲ

ਹਿਮਾਂਸ਼ੂ ਅਗਰਵਾਲ (IAS 2014) ਨੂੰ ਵਰਜੀਤ ਵਾਲੀਆ ਦੀ ਥਾਂ ਪਟਿਆਲਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ, ਜਦਕਿ ਵਰਜੀਤ ਵਾਲੀਆ (IAS 2018) ਨੂੰ ਹਿਮਾਂਸ਼ੂ ਅਗਰਵਾਲ ਦੀ ਥਾਂ ਜਲੰਧਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਅਮਿਤ ਕੁਮਾਰ ਪੰਚਾਲ (IAS 2016) ਨੂੰ ਅਭਿਜੀਤ ਕਪਲਿਸ਼ ਦੀ ਥਾਂ ਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਅਕਾਸ਼ ਬਾਂਸਲ (IAS 2019) ਨੂੰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, 8 ਤੇ 14 ਅਪ੍ਰੈਲ ਨੂੰ ਗਜ਼ਟਿਡ ਛੁੱਟੀ

ਹੋਰ ਮਹੱਤਵਪੂਰਨ ਨਿਯੁਕਤੀਆਂ

ਜਸਪ੍ਰੀਤ ਸਿੰਘ (IAS 2014) ਨੂੰ ਸੁਰਭੀ ਮਲਿਕ ਦੀ ਥਾਂ 'ਤੇ ਡਾਇਰੈਕਟਰ ਉਦਯੋਗ ਅਤੇ ਵਣਜ ਨਿਯੁਕਤ ਕੀਤਾ ਗਿਆ ਹੈ। ਅਭਿਜੀਤ ਕਪਲਿਸ਼ (IAS 2015) ਇਹ ਹੁਣ ਡਾਇਰੈਕਟਰ ਮਾਈਨਿੰਗ ਅਤੇ ਜਿਓਲੋਜੀ ਵਜੋਂ ਕੰਮ ਕਰਨਗੇ। ਜਸਬੀਰ ਸਿੰਘ-II (IAS 2018) ਨੂੰ ਆਮ ਰਾਜ ਪ੍ਰਬੰਧ ਅਤੇ ਤਾਲਮੇਲ ਵਿਭਾਗ ਵਿਚ ਵਧੀਕ ਸਕੱਤਰ ਦੇ ਨਾਲ-ਨਾਲ ਡਾਇਰੈਕਟਰ ਪ੍ਰੋਟੋਕੋਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤੇਜਦੀਪ ਸਿੰਘ ਸੈਣੀ (PCS 2012) ਨੂੰ ਜਲੰਧਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵਜੋਂ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਝਟਕਾ, ਇਸ ਵੱਡੇ ਆਗੂ ਨੇ ਦਿੱਤਾ ਅਸਤੀਫਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News