ਤੇਜ਼ ਮੀਂਹ ਤੇ ਭਾਰੀ ਗੜੇਮਾਰੀ ਨੇ ਪਿੰਡ ਭਲੂਰ ਦੀਆਂ ਫਸਲਾਂ ਕੀਤੀਆਂ ਬਰਬਾਦ

Wednesday, Apr 08, 2026 - 01:35 PM (IST)

ਤੇਜ਼ ਮੀਂਹ ਤੇ ਭਾਰੀ ਗੜੇਮਾਰੀ ਨੇ ਪਿੰਡ ਭਲੂਰ ਦੀਆਂ ਫਸਲਾਂ ਕੀਤੀਆਂ ਬਰਬਾਦ

ਨੱਥੂਵਾਲਾ ਗਰਬੀ/ਸਮਾਲਸਰ (ਰਾਜਵੀਰ ਸਿੰਘ ਭਲੂਰੀਆ) : ਬੀਤੇ ਕੱਲ ਸ਼ਾਮ ਦੇ ਸਮੇਂ ਆਏ ਤੂਫਾਨੀ ਮੀਂਹ ਅਤੇ ਗੜੇਮਾਰੀ ਨੇ ਪਿੰਡ ਭਲੂਰ ਦੇ ਕਿਸਾਨਾਂ ਦੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ। ਦੋ ਘੰਟੇ ਹੋਈ ਮੋਹਲੇਧਾਰ ਬਾਰਿਸ਼ ਦੌਰਾਨ ਤਿੰਨ ਵਾਰ ਭਾਰੀ ਗੜੇਮਾਰੀ ਹੋਈ। ਜਿਸ ਨੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ।  24 ਘੰਟੇ ਬੀਤ ਜਾਣ ਦੇ ਬਾਵਜੂਦ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਇੱਕ ਤੋਂ ਦੋ ਫੁੱਟ ਤੱਕ ਪਾਣੀ ਕਣਕਾਂ ਵਿਚ ਅਜੇ ਵੀ ਖੜਾ ਹੈ। ਬਹੁਤ ਸਾਰੇ ਕਿਸਾਨਾਂ ਦੀ ਕਣਕ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਣਕ ਦੀ ਫਸਲ ਧਰਤੀ 'ਤੇ ਵਿੱਛ ਚੁੱਕੀ ਹੈ, ਜਿਸ ਨਾਲ ਨੁਕਸਾਨ ਜ਼ਿਆਦਾ ਹੋਇਆ ਹੈ। ਜੇਕਰ ਸਾਰੇ ਪਿੰਡ ਦੀ ਗੱਲ ਕੀਤੀ ਜਾਵੇ ਤਾ ਤਕਰੀਬਨ 50 ਫੀਸਦੀ ਕਣਕ ਦੀ ਫਸਲ ਦਾ ਨੁਕਸਾਨ ਹੋ ਚੁੱਕਾ ਹੈ।

ਇਸ ਮੌਕੇ ‘ਤੇ ਪਿੰਡ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਤੁਰੰਤ ਸਪੈਸ਼ਲ ਗਿਰਦਾਵਰੀ ਹੋਣੀ ਚਾਹੀਦੀ ਹੈ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਤੁਰੰਤ ਪੂਰਤੀ ਲਈ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਸਾਰ ਲੈਣ ਵਾਸਤੇ ਅਜੇ ਤੱਕ ਨਾ ਕੋਈ ਅਫਸਰ ਅਤੇ ਨਾ ਹੀ ਕੋਈ ਲੀਡਰ ਪਹੁੰਚਿਆ ਹੈ।

ਕੀ ਕਹਿਣਾ ਹੈ ਐਸ.ਡੀ.ਐਮ ਬਾਘਾਪੁਰਾਣਾ ਦਾ

ਬਾਘਾਪੁਰਾਣਾ ਡਵੀਜਨ ਦੇ ਐੱਸ.ਡੀ.ਐੱਮ. ਅਮਰੀਕ ਸਿੰਘ ਨੇ ਕਿਹਾ ਕਿ ਪਿੰਡ ਭਲੂਰ ਦੀ ਸਪੈਸ਼ਲ ਗਿਰਦਾਵਰੀ ਦਾ ਹੁਕਮ ਆ ਚੁੱਕਾ ਹੈ। ਕੱਲ ਤੱਕ ਨੁਕਸਾਨ ਦਾ ਪਤਾ ਕਰਨ ਲਈ ਪਟਵਾਰੀ ਅਤੇ ਹੋਰ ਅਧਿਕਾਰੀ ਕੰਮ ਸ਼ੁਰੂ ਕਰ ਦੇਣਗੇ। ਰਿਪੋਰਟ ਤਿਆਰ ਹੋਣ ਤੋਂ ਬਾਅਦ ਡੀ.ਸੀ. ਸਾਹਿਬ ਨੂੰ ਅਗਲੇਰੀ ਕਾਰਵਾਈ ਵਾਸਤੇ ਭੇਜੀ ਜਾਵੇਗੀ।


author

Gurminder Singh

Content Editor

Related News