ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਵੱਡੀ ਮੁਹਿੰਮ, ਮੌਕੇ ’ਤੇ ਹੋਵੇਗੀ ਖਾਣ-ਪੀਣ ਦੀਆਂ ਚੀਜ਼ਾਂ ਦੀ ਜਾਂਚ
Tuesday, Apr 07, 2026 - 07:34 AM (IST)
ਲੁਧਿਆਣਾ (ਸੁਧੀਰ) : ਜ਼ਿਲਾ ਸਿਹਤ ਵਿਭਾਗ ਲੁਧਿਆਣਾ ਨੇ ਮਿਲਾਵਟਖੋਰੀ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਹੈ। ਜ਼ਿਲਾ ਸਿਹਤ ਅਧਿਕਾਰੀ ਡਾਕਟਰ ਆਸ਼ੀਸ਼ ਚਾਵਲਾ ਨੇ ਦੱਸਿਆ ਕਿ 7 ਤੋਂ 21 ਅਪ੍ਰੈਲ ਤੱਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਅਧੁਨਿਕ ‘ਖਾਧ ਸੁਰੱਖਿਆ ਵੈਨ’ ਚਲਾਈ ਜਾਵੇਗੀ। ਇਸ ਮੁਹਿੰਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਆਮ ਨਾਗਰਿਕ ਮਹਿਜ਼ 50 ਰੁਪਏ ਦੀ ਫੀਸ ਦੇ ਕੇ ਆਪਣੇ ਘਰ ਵਰਤੀਆਂ ਜਾਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ (ਜਿਵੇਂ ਦੁੱਧ, ਘਿਓ, ਮਸਾਲੇ ਆਦਿ) ਦੇ ਨਮੂਨਿਆਂ ਦੀ ਮੌਕੇ 'ਤੇ ਹੀ ਜਾਂਚ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਮਾਛੀਵਾੜਾ ਪੁਲਸ ਵਲੋਂ ਨਾਜਾਇਜ਼ ਪਿਸਤੌਲ ਸਮੇਤ 1 ਕਾਬੂ, ਮੋਹਾਲੀ ਸਪਲਾਈ ਕਰਨ ਜਾ ਰਿਹਾ ਸੀ ਹਥਿਆਰ
ਡਾ. ਚਾਵਲਾ ਨੇ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਡਰਾਉਣਾ ਨਹੀਂ, ਬਲਕਿ ਸ਼ੁੱਧ ਖੁਰਾਕ ਪ੍ਰਤੀ ਜਾਗਰੂਕ ਕਰਨਾ ਹੈ। ਨਿਰਧਾਰਿਤ ਪ੍ਰੋਗਰਾਮ ਅਨੁਸਾਰ ਇਹ ਵੈਨ ਹੈਬੋਵਾਲ ਡੇਅਰੀ ਕੰਪਲੈਕਸ, ਸਬਜ਼ੀ ਮੰਡੀ, ਬੱਸ ਸਟੈਂਡ, ਰੋਜ਼ ਗਾਰਡਨ, ਪੀ.ਏ.ਯੂ., ਤੇ ਰੇਲਵੇ ਸਟੇਸ਼ਨ ਵਰਗੇ ਪ੍ਰਮੁੱਖ ਸਥਾਨਾਂ ਤੋਂ ਇਲਾਵਾ ਖੰਨਾ, ਜਗਰਾਉਂ ਤੇ ਸਮਰਾਲਾ ਵਿੱਚ ਵੀ ਜਾਵੇਗੀ। ਇਸ ਦੌਰਾਨ ਸਟ੍ਰੀਟ ਵੇਂਡਰਾਂ, ਡੇਅਰੀ ਮਾਲਕਾਂ ਅਤੇ ਹਲਵਾਈਆਂ ਨੂੰ ਵੀ ਫ਼ੂਡ ਸੇਫਟੀ ਨਿਯਮਾਂ ਬਾਰੇ ਸਿਖਲਾਈ ਦਿੱਤੀ ਜਾਵੇਗੀ। ਸਿਹਤ ਵਿਭਾਗ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਇੱਕ ਤੰਦਰੁਸਤ ਤੇ ਮਿਲਾਵਟ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
