ਚੈੱਕ ਬਾਊਂਸ ਮਾਮਲੇ ’ਚ ਦੋਸ਼ੀ ਨੂੰ 9 ਮਹੀਨੇ ਦੀ ਸਜ਼ਾ
Thursday, Apr 09, 2026 - 01:41 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਮਾਮਲੇ ’ਚ ਡੇਰਾਬੱਸੀ ਨਿਵਾਸੀ ਕੇਸਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 9 ਮਹੀਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਚੈੱਕ ਰਕਮ 4.95 ਲੱਖ ਰੁਪਏ ਵੀ ਭਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸੈਕਟਰ-22 ਦੇ ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨੈਂਸ ਕੰਪਨੀ ਲਿਮਟਿਡ ਦੀ ਅਰਜ਼ੀ ’ਤੇ ਇਹ ਫ਼ੈਸਲਾ ਸੁਣਾਇਆ ਹੈ।
ਵਕੀਲ ਅਨੀਸ਼ ਵਰਮਾ ਨੇ ਅਦਾਲਤ ’ਚ ਕਿਹਾ ਕਿ ਦੋਸ਼ੀ ਨੇ ਗੱਡੀ ਖ਼ਰੀਦਣ ਲਈ ਕੰਪਨੀ ਤੋਂ 5.30 ਲੱਖ ਕਰਜ਼ਾ ਲਿਆ ਸੀ। ਕੁਝ ਸਮੇਂ ਤੱਕ ਕਿਸ਼ਤਾਂ ਦਿੱਤੀਆਂ ਪਰ ਬਾਅਦ ’ਚ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ। ਲੋਨ ਅਦਾ ਕਰਨ ਲਈ ਕੰਪਨੀ ਨੂੰ 4.95 ਲੱਖ ਰੁਪਏ ਦਾ ਚੈੱਕ ਦਿੱਤਾ ਜੋ ਬਾਊਂਸ ਹੋ ਗਿਆ। ਕੰਪਨੀ ਨੇ ਪਹਿਲਾਂ ਲੀਗਲ ਨੋਟਿਸ ਭੇਜਿਆ ਤੇ ਜਵਾਬ ਨਾ ਮਿਲਣ ’ਤੇ ਜ਼ਿਲ੍ਹਾ ਅਦਾਲਤ ’ਚ ਕੇਸ ਦਾਇਰ ਕਰ ਦਿੱਤਾ।
