ਹੋਲੀ ਸਿਟੀ (ਅੰਮ੍ਰਿਤਸਰ) ''ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

Tuesday, Apr 21, 2026 - 10:55 AM (IST)

ਹੋਲੀ ਸਿਟੀ (ਅੰਮ੍ਰਿਤਸਰ) ''ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

ਅੰਮ੍ਰਿਤਸਰ (ਰਮਨ)- ਪੰਜਾਬ ਗੌਰਮਿੰਟ ਵੱਲੋਂ ਅੰਮ੍ਰਿਤਸਰ ਨੂੰ ਦਿੱਤੇ ਗਏ ‘ਹੋਲੀ ਸਿਟੀ’ ਦਰਜੇ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸੋਮਵਾਰ ਨੂੰ ਵਾਲਡ ਸਿਟੀ ਇਲਾਕੇ ਵਿਚ ਵੱਡੀ ਸਾਂਝੀ ਕਾਰਵਾਈ ਕੀਤੀ ਗਈ। ਇਹ ਮੁਹਿੰਮ ਨਗਰ ਨਿਗਮ ਦੇ ਅਸਟੇਟ ਵਿਭਾਗ, ਸਿਵਲ ਸਰਜਨ ਟੀਮ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਮਿਲ ਕੇ ਚਲਾਈ ਗਈ। ਕਾਰਵਾਈ ਦੌਰਾਨ ਹਾਲ ਗੇਟ ਅੰਦਰ ਮੱਛੀ ਮਾਰਕੀਟ ਵਿਚ ਚੱਲ ਰਹੀਆਂ 10 ਕੱਚੀ ਮੱਛੀ ਦੀਆਂ ਦੁਕਾਨਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ’ਤੇ ਸੀਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਪੰਜਾਬ: ਰੇਲਵੇ ਟਰੈਕ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਫੈਲੀ ਦਹਿਸ਼ਤ

ਇਸ ਤੋਂ ਇਲਾਵਾ ਵਾਲਡ ਸਿਟੀ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੀਆਂ 8 ਤੰਬਾਕੂ ਦੀਆਂ ਦੁਕਾਨਾਂ ਨੂੰ ਵੀ ਸੀਲ ਕੀਤਾ ਗਿਆ। ਇਨ੍ਹਾਂ ਵਿਚ ਹਾਲ ਗੇਟ ਚੌਕ ਦੀਆਂ 2 ਦੁਕਾਨਾਂ ਅਤੇ ਆਰ. ਐੱਸ. ਟਾਵਰ, ਇੰਦਰ ਪੈਲੇਸ, ਅੰਮ੍ਰਿਤ ਟਾਕੀਜ਼, ਰੀਜੈਂਟ ਸਿਨੇਮਾ, ਸੁਭਾਸ਼ ਜੂਸ ਬਾਰ ਅਤੇ ਫਿਸ਼ ਮਾਰਕੀਟ ਨੇੜੇ ਇਕ-ਇਕ ਦੁਕਾਨ ਸ਼ਾਮਲ ਹੈ।

ਇਹ ਵੀ ਪੜ੍ਹੋ- ਕੰਬਿਆ ਪੰਜਾਬ ਦਾ ਇਹ ਇਲਾਕਾ, ਚੱਲੀਆਂ ਤਾੜ-ਤਾੜ ਗੋਲੀਆਂ

ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਸਰਕਾਰੀ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਹੋਲੀ ਸਿਟੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਕੀਤੀ ਗਈ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅੱਗੇ ਵੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਜਾਰੀ ਰਹਿਣਗੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵਾਰਦਾਤ, ਘਰ ਦੇ ਬਾਹਰ ਕਿਸਾਨ ਨੂੰ ਗੋਲੀਆਂ ਨਾਲ ਭੁੰਨਿਆ, ਤਸਵੀਰਾਂ cctv 'ਚ ਕੈਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News