ਬਾਲ ਟੈਂਪਰਿੰਗ ''ਚ ਫਸੇ ਪਾਕਿ ਖਿਡਾਰੀ ਸ਼ਹਿਜ਼ਾਦ ਅਹਿਮਦ, PCB ਨੇ ਦਿੱਤੀ ਇਹ ਸਜ਼ਾ

11/02/2019 2:40:37 PM

ਕਰਾਚੀ : ਪਾਕਿਸਤਾਨ ਦੇ ਟੈਸਟ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜ਼ਾਦ 'ਤੇ ਕਾਇਦ-ਏ-ਆਜ਼ਮ ਟ੍ਰਾਫੀ ਵਿਚ ਸਿੰਧ ਖਿਲਾਫ ਉਸਦੀ ਟੀਮ ਸੈਂਟ੍ਰਲ ਪੰਜਾਬ ਦੀ ਗੇਂਦ ਨਾਲ ਛੇੜ-ਛਾੜ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ 'ਤੇ 50 ਫੀਸਦੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸ਼ੁਕਰਵਾਰ ਨੂੰ ਕਿਹਾ ਕਿ ਸ਼ਹਿਜ਼ਾਦ ਨੂੰ ਧਾਰਾ 2.14 ਦੇ ਤਹਿਤ ਲੈਵਲ 1 ਦਾ ਦੋਸ਼ੀ ਪਾਇਆ ਗਿਆ ਹੈ ਜੋ ਮੈਚ ਦੌਰਾਨ ਗੇਂਦ ਦੀ ਸਥਿਤੀ ਵਿਚ ਬਦਲਾਅ ਕਰਨ ਸਬੰਧੀ ਹੈ।

PunjabKesari

ਇਹ ਘਟਨਾ ਸਿੰਧ ਦੀ ਪਹਿਲੀ ਪਾਰੀ ਦੇ 17ਵੇਂ ਓਵਰ ਦੌਰਾਨ ਘਟੀ ਜਦੋਂ ਗੇਂਦ ਦੇ ਆਮ ਨਿਰੀਖਣ ਦੌਰਾਨ ਫੀਲਡ ਅੰਪਾਇਰ ਮੁਹੰਮਦ ਆਸਿਫ ਅਤੇ ਜਮੀਰ ਅਹਿਮਦ ਨੇ ਪਾਇਆ ਕਿ ਫੀਲਡਿੰਗ ਕਰ ਰਹੀ ਟੀਮ ਦੇ ਇਕ ਮੈਂਬਰ ਨੇ ਗਲਤ ਤਰੀਕੇ ਨਾਲ ਗੇਂਦ ਬਦਲੀ ਦਿੱਤੀ ਹੈ। ਇਸ ਮਾਮਲੇ ਨੂੰ ਮੈਚ ਰੈਫਰੀ ਦੇ ਸਾਹਮਣੇ ਰੱਖਿਆ ਗਿਆ ਜਿਸ ਨੇ ਡਰਾਅ ਹੋਏ ਮੈਚ ਤੋਂ ਬਾਅਦ ਮਾਮਲੇ 'ਤੇ ਸੁਣਵਾਈ ਕੀਤੀ। ਪੀ. ਸੀ. ਬੀ. ਨੇ ਕਿਹਾ, ''ਅਹਿਮਦ ਨੇ ਇਸ ਦੌਸ਼ ਨੂੰ ਸਵੀਕਾਰ ਨਹੀਂ ਕੀਤਾ ਇਸ ਲਈ ਮੈਚ ਤੋਂ ਬਾਅਦ ਸੁਣਵਾਈ ਹੋਈ ਜਿਸ ਵਿਚ ਅਹਿਮਦ ਨੂੰ ਦੋਸ਼ੀ ਪਾਇਆ ਗਿਆ ਹੈ।''


Related News