ਈਰਾਨ-ਇਜ਼ਰਾਈਲ ਜੰਗ ਦੌਰਾਨ ਦੋਹਾ ’ਚ ਫਸੇ ਜਲੰਧਰ ਦੇ ਉਦਯੋਗਪਤੀ ਸੁਰੱਖਿਅਤ ਘਰ ਪਰਤੇ

Monday, Mar 09, 2026 - 10:59 AM (IST)

ਈਰਾਨ-ਇਜ਼ਰਾਈਲ ਜੰਗ ਦੌਰਾਨ ਦੋਹਾ ’ਚ ਫਸੇ ਜਲੰਧਰ ਦੇ ਉਦਯੋਗਪਤੀ ਸੁਰੱਖਿਅਤ ਘਰ ਪਰਤੇ

ਜਲੰਧਰ (ਚਾਂਦ)-ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੇ ਮਾਹੌਲ ’ਚ ਜਲੰਧਰ ਦੇ ਘੱਟੋ-ਘੱਟ ਸੱਤ ਉਦਯੋਗਪਤੀ, ਜੋ ਜਰਮਨੀ ’ਚ ਹੋਣ ਵਾਲੀ ਇਕ ਵੱਡੀ ਹੈਂਡ-ਟੂਲ ਪ੍ਰਦਰਸ਼ਨੀ ’ਚ ਸ਼ਾਮਲ ਹੋਣ ਵਾਲੇ ਸਨ, ਦੋਹਾ ਅਤੇ ਦੁਬਈ ’ਚ ਫਸ ਗਏ ਸਨ। ਹੁਣ ਉਨ੍ਹਾਂ ਦੀ ਮੁੰਬਈ ਰਾਹੀਂ ਸੁਰੱਖਿਅਤ ਵਾਪਸੀ ਹੋ ਗਈ ਹੈ। ਇਨ੍ਹਾਂ ਉਦਯੋਗਪਤੀਆਂ ’ਚ ਆਰ. ਪੀ. ਓਵਰਸੀਜ਼ ਦੇ ਇੰਦਰ ਪਾਲ ਸਿੰਘ ਭਾਟੀਆ, ਰੋਮੀ ਭਾਟੀਆ ਅਤੇ ਜੋਤਿੰਦਰ ਸਿੰਘ ਭਾਟੀਆ ਤੋਂ ਇਲਾਵਾ ਵੈਭਵ ਮਲਹੋਤਰਾ, ਵਿਸ਼ਾਲ ਟੂਲਜ਼ ਪ੍ਰਾਈਵੇਟ ਲਿਮਿਟਡ ਤੋਂ ਰਾਘਵ ਸ਼ੂਰ ਅਤੇ ਕੇਸ਼ਵ ਸ਼ੂਰ, ਵਿਕਟਰ ਫੋਰਜਿੰਗਜ਼ ਤੋਂ ਅਰਜੁਨ ਕੁਮਾਰ ਅਤੇ ਦੁਬਈ ਦੇ ਵੈਧ ਇੰਟਰਪ੍ਰਾਈਜ਼ਜ਼ ਦੇ ਮਿੱਕੀ ਵੈਧ ਸ਼ਾਮਲ ਸਨ।

ਇਹ ਵੀ ਪੜ੍ਹੋ: ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4 ਸਾਲ ਦੀ ਦੇਰੀ ’ਤੇ ਚੁੱਕੇ ਸਵਾਲ

ਇੰਦਰ ਪਾਲ ਸਿੰਘ ਭਾਟੀਆ ਨੇ ਦੱਸਿਆ ਕਿ ਜੰਗ ਕਾਰਨ ਉਹ ਪਹਿਲਾਂ ਪੰਜ ਦਿਨ ਕਤਰ ’ਚ ਫਸੇ ਰਹੇ। ਬਾਅਦ ’ਚ ਬਹੁਤ ਮੁਸ਼ਕਲ ਨਾਲ ਟੈਕਸੀ ਰਾਹੀਂ ਸਾਊਦੀ ਅਰਬ ਪਹੁੰਚੇ ਤਾਂ ਜੋ ਉੱਥੋਂ ਭਾਰਤ ਲਈ ਕੋਈ ਫਲਾਈਟ ਮਿਲ ਸਕੇ। ਕਾਫੀ ਦਿੱਕਤਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਲਈ ਫਲਾਈਟ ਮਿਲ ਗਈ, ਜਿੱਥੋਂ ਉਹ ਅੰਮ੍ਰਿਤਸਰ ਰਾਹੀਂ ਜਲੰਧਰ ਪਹੁੰਚ ਗਏ। ਸਮਾਜ ਸੇਵਕ ਇਕਬਾਲ ਸਿੰਘ ਅਰਨੇਜਾ ਨੇ ਵੀ ਉਦਯੋਗਪਤੀਆਂ ਦੀ ਸੁਰੱਖਿਅਤ ਵਾਪਸੀ ’ਤੇ ਖ਼ੁਸ਼ੀ ਪ੍ਰਗਟਾਈ।

ਇਹ ਵੀ ਪੜ੍ਹੋ: ਪੰਜਾਬ 'ਚ ਕਹਿਰ ਵਰਾਏਗੀ ਗਰਮੀ! ਅਗਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ Latest ਅਪਡੇਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News