ਸਾਇਨਾ, ਸ਼੍ਰੀਕਾਂਤ ਤੇ ਸਿੰਧੂ ਏਸ਼ੀਆਈ ਚੈਂਪੀਅਨਸ਼ਿਪ ਦੇ ਦੂਜੇ ਦੌਰ ''ਚ

04/26/2018 2:48:16 AM

ਵੁਹਾਨ— ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀਆਂ ਸਾਇਨਾ ਨੇਹਵਾਲ, ਪੀ. ਵੀ. ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ 'ਚ ਅੱਜ ਇਥੇ ਜਿੱਤ ਨਾਲ ਸ਼ੁਰੂਆਤ ਕਰਦਿਆਂ ਦੂਜੇ ਦੌਰ 'ਚ ਜਗ੍ਹਾ ਬਣਾਈ। ਸਾਇਨਾ ਤੇ ਸਿੰਧੂ ਨੇ ਆਪਣੇ-ਆਪਣੇ ਵਿਰੋਧੀਆਂ ਵਿਰੁੱਧ ਸਿੱਧੇ ਸੈੱਟਾਂ 'ਚ ਜਿੱਤ ਦਰਜ ਕੀਤੀ, ਜਦਕਿ ਸ਼੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਦੇ ਮੈਚ 'ਚ ਕਾਫੀ ਪਸੀਨਾ ਵਹਾਉਣਾ ਪਿਆ।
 


Related News