ਸਿਫਤ ਕੌਰ ਤੇ ਨੀਰਜ ਰਾਈਫਲ ਥ੍ਰੀ.ਪੀ. ਦੇ ਓਲੰਪਿਕ ਚੋਣ ਟ੍ਰਾਇਲ ’ਚ ਚੋਟੀ ’ਤੇ ਰਹੇ

Thursday, Apr 25, 2024 - 10:40 AM (IST)

ਸਿਫਤ ਕੌਰ ਤੇ ਨੀਰਜ ਰਾਈਫਲ ਥ੍ਰੀ.ਪੀ. ਦੇ ਓਲੰਪਿਕ ਚੋਣ ਟ੍ਰਾਇਲ ’ਚ ਚੋਟੀ ’ਤੇ ਰਹੇ

ਨਵੀਂ ਦਿੱਲੀ– ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਓਲੰਪਿਕ ਚੋਣ ਦੇ ਪਹਿਲੇ ਟ੍ਰਾਇਲ (ਓ. ਐੱਸ. ਟੀ. ਟੀ.-1) ਵਿਚ ਚੋਟੀ ’ਤੇ ਰਹੀ ਜਦਿਕ ਪੁਰਸ਼ ਵਰਗ ਵਿਚ ਨੀਰਜ ਕੁਮਾਰ ਪਹਿਲੇ ਤੇ ਦੂਜੇ ਦੋਵੇਂ ਟ੍ਰਾਇਲਾਂ ਵਿਚ ਸਭ ਤੋਂ ਅੱਗੇ ਰਿਹਾ।
ਵਿਸ਼ਵ ਰਿਕਾਰਡਧਾਰੀ ਸਿਫਤ ਕੌਰ ਨੂੰ ਆਸ਼ੀ ਚੌਕਸੇ ਤੋਂ ਸਖਤ ਟੱਕਰ ਮਿਲੀ ਪਰ ‘ਪ੍ਰੋਨ ਪੋਜ਼ੀਸ਼ਨ’ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਉਸ ਨੇ 3.7 ਅੰਕਾਂ ਦੇ ਚੰਗੇ ਫਰਕ ਨਾਲ ਜਿੱਤ ਦਰਜ ਕੀਤੀ। ਸਿਫਤ ਨੇ 466.3 ਦਾ ਸਕੋਰ ਕੀਤਾ ਜਦਕਿ ਆਸ਼ੀ ਦੇ ਨਾਂ 462.6 ਅੰਕ ਰਹੇ।
ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੀ. ਵਿਚ ਨੀਰਜ ਕੁਮਾਰ ਨੇ 462.2 ਦੇ ਸਕੋਰ ਨਾਲ ਜਿੱਤ ਹਾਸਲ ਕੀਤੀ। ਪੈਰਿਸ ਕੋਟਾ ਹਾਸਲ ਕਰਨ ਵਾਲਾ ਤੇ ਕੁਆਲੀਫਿਕੇਸ਼ਨ ਵਿਚ ਚੋਟੀ ’ਤੇ ਰਿਹਾ ਸਵਪਨਿਲ ਕੁਸਾਲੇ (460.9) ਦੂਜੇ ਸਥਾਨ ’ਤੇ ਖਿਸਕ ਗਿਆ ਜਦਿਕ ਐਸ਼ਵਰਿਆ ਤੋਮਰ (450.5) ਤੀਜੇ ਸਥਾਨ ’ਤੇ ਰਿਹਾ। ਚੈਨ ਸਿੰਘ (439.8) ਤੇ ਅਖਿਲ ਸ਼ਯੋਰਾਣ (429.1) ਕ੍ਰਮਵਾਰ ਚੌਥੇ ’ਤੇ ਪੰਜਵੇਂ ਸਥਾਨ ’ਤੇ ਰਹੇ।


author

Aarti dhillon

Content Editor

Related News