ਪਾਕਿਸਤਾਨ ਦੇ ਸਿੰਧੂ ਨਦੀ ''ਚ ਕਿਸ਼ਤੀ ਪਲਟਣ ਕਾਰਨ 15 ਲੋਕ ਡੁੱਬੇ, 11 ਸੁਰੱਖਿਅਤ ਤੇ 4 ਲਾਪਤਾ

Friday, Apr 12, 2024 - 12:53 AM (IST)

ਪਾਕਿਸਤਾਨ ਦੇ ਸਿੰਧੂ ਨਦੀ ''ਚ ਕਿਸ਼ਤੀ ਪਲਟਣ ਕਾਰਨ 15 ਲੋਕ ਡੁੱਬੇ, 11 ਸੁਰੱਖਿਅਤ ਤੇ 4 ਲਾਪਤਾ

ਪੇਸ਼ਾਵਰ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਵੀਰਵਾਰ ਨੂੰ ਸਿੰਧ ਨਦੀ 'ਚ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 15 ਲੋਕ ਡੁੱਬ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਚਾਅ ਕਾਰਜ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਨੌਸ਼ਹਿਰਾ ਜ਼ਿਲ੍ਹੇ ਦੇ ਕੁੰਡ ਪਾਰਕ ਇਲਾਕੇ 'ਚ ਵਾਪਰਿਆ, ਜਿੱਥੇ ਵੱਡੀ ਗਿਣਤੀ 'ਚ ਲੋਕ ਈਦ ਮਨਾਉਣ ਲਈ ਇਕੱਠੇ ਹੋਏ ਸਨ। 

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 11 ਲੋਕਾਂ ਨੂੰ ਬਚਾਇਆ ਹੈ। ਉਨ੍ਹਾਂ ਦੱਸਿਆ ਕਿ ਚਾਰ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਨੌਸ਼ਹਿਰਾ, ਸਵਾਬੀ ਅਤੇ ਮਰਦਾਨ ਤੋਂ ਬਚਾਅ ਦਲ ਤਲਾਸ਼ੀ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ।


author

Inder Prajapati

Content Editor

Related News