ਅਟਲ ਅਤੇ PM ਮੋਦੀ ਦੇ ਦੌਰ ’ਚ ਦਿੱਲੀ ਦੀਆਂ 7 ਸੀਟਾਂ ’ਤੇ ਰਿਹਾ ਹੈ ਭਾਜਪਾ ਦਾ ਦਬਦਬਾ

Thursday, May 02, 2024 - 10:11 AM (IST)

ਅਟਲ ਅਤੇ PM ਮੋਦੀ ਦੇ ਦੌਰ ’ਚ ਦਿੱਲੀ ਦੀਆਂ 7 ਸੀਟਾਂ ’ਤੇ ਰਿਹਾ ਹੈ ਭਾਜਪਾ ਦਾ ਦਬਦਬਾ

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ’ਚ ਭਾਜਪਾ ਨੂੰ ਚੁਣੌਤੀ ਦੇਣ ਲਈ ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਇਕੱਠੇ ਚੋਣਾਂ ਲੜ ਰਹੀਆਂ ਹਨ, ਜਦਕਿ ਦੂਜੇ ਪਾਸੇ ਭਾਜਪਾ ਦੇ ਇਕ ਸੰਸਦ ਮੈਂਬਰ ਉਮੀਦਵਾਰ ਨੂੰ ਛੱਡ ਕੇ ਬਾਕੀ 6 ਚਿਹਰੇ ਚੋਣ ਮੈਦਾਨ ’ਚ ਉਤਾਰੇ ਗਏ ਹਨ, ਜਿਨ੍ਹਾਂ ਦੇ ਲਈ ਸਾਰੀਆਂ ਸੱਤ ਸੀਟਾਂ ’ਤੇ ਜਿੱਤ ਬਰਕਰਾਰ ਰੱਖਣ ਦੀ ਚੁਣੌਤੀ ਆਸਾਨ ਨਹੀਂ ਹੋਵੇਗੀ। ਹਾਲਾਂਕਿ ਇੱਥੇ ਇਹ ਵੀ ਦੱਸਣਯੋਗ ਹੈ ਕਿ ਅਟਲ ਅਤੇ ਮੋਦੀ ਦੇ ਕਾਰਜਕਾਲ ਦੌਰਾਨ ਦਿੱਲੀ ਦੀਆਂ ਸਾਰੀਆਂ 7 ਸੀਟਾਂ ’ਤੇ ਭਾਜਪਾ ਕਾਬਜ਼ ਰਹੀ ਹੈ।

ਇਹ ਵੀ ਪੜ੍ਹੋ- ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਜੁੜੀ ਵੱਡੀ ਖ਼ਬਰ, ਦਿੱਲੀ ਪੁਲਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ

1989 ’ਚ ਜਿੱਤੀਆਂ ਸਨ 7 ’​ਚੋਂ 4 ਸੀਟਾਂ

ਦਿੱਲੀ ਵਿਚ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਸਿਲਸਿਲਾ 1989 ਦੀਆਂ ਲੋਕ ਸਭਾ ਚੋਣਾਂ ਨਾਲ ਸ਼ੁਰੂ ਹੋਇਆ। ਉਸ ਦੌਰਾਨ 7 ’ਚੋਂ 4 ਭਾਜਪਾ ਦੇ ਸੀਨੀਅਰ ਨੇਤਾ ਅਤੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ, ਮਦਨ ਲਾਲ ਖੁਰਾਣਾ, ਵਿਜੇ ਕੁਮਾਰ ਮਲਹੋਤਰਾ ਅਤੇ ਕਾਲਕਾ ਦਾਸ ਸੰਸਦ ਮੈਂਬਰ ਬਣੇ। 1991 ਦੀਆਂ ਲੋਕ ਸਭਾ ਚੋਣਾਂ ’ਚ ਲਾਲ ਕ੍ਰਿਸ਼ਨ ਅਡਵਾਨੀ, ਮਦਨ ਲਾਲ ਖੁਰਾਣਾ, ਕਾਲਕਾ ਦਾਸ ਦੇ ਨਾਲ ਤਾਰਾਚੰਦ ਖੰਡੇਲਵਾਲ ਅਤੇ ਬੀ. ਐੱਲ. ਸ਼ਰਮਾ ਪ੍ਰੇਮ ਨੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਭਾਜਪਾ ਦੇ ਸੱਤ ’ਚੋਂ ਪੰਜ ਉਮੀਦਵਾਰ ਜੇਤੂ ਰਹੇ।

ਸਾਲ 1996 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਫਿਰ ਪੰਜ ਸੀਟਾਂ ਜਿੱਤੀਆਂ। ਇਨ੍ਹਾਂ ’ਚ ਜਗਮੋਹਨ, ਕ੍ਰਿਸ਼ਨ ਲਾਲ ਸ਼ਰਮਾ, ਸੁਸ਼ਮਾ ਸਵਰਾਜ, ਬੀ. ਐੱਲ. ਸ਼ਰਮਾ ਪ੍ਰੇਮ ਅਤੇ ਵਿਜੇ ਗੋਇਲ ਸੰਸਦ ਮੈਂਬਰ ਬਣੇ। 1998 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਦਿੱਲੀ ਵਿਚ ਸੱਤ ਵਿਚੋਂ ਛੇ ਸੀਟਾਂ ਜਿੱਤੀਆਂ। ਇਨ੍ਹਾਂ ਵਿਚ ਮਦਨ ਲਾਲ ਖੁਰਾਣਾ, ਜਗਮੋਹਨ, ਕ੍ਰਿਸ਼ਨ ਲਾਲ ਸ਼ਰਮਾ, ਸੁਸ਼ਮਾ ਸਵਰਾਜ, ਲਾਲ ਬਿਹਾਰੀ ਤਿਵਾੜੀ ਅਤੇ ਵਿਜੇ ਗੋਇਲ ਸੰਸਦ ਮੈਂਬਰ ਬਣੇ।

ਇਹ ਵੀ ਪੜ੍ਹੋ-  ਵਾਰਾਣਸੀ ਤੋਂ PM ਮੋਦੀ ਵਲੋਂ ਚੋਣ ਲੜਨ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਕੱਢੀਆਂ ਜਾਣਗੀਆਂ ਬਾਈਕ ਰੈਲੀਆਂ

1999 ’ਚ ਪਹਿਲੀ ਵਾਰ ਕੀਤਾ ਸੀ 7 ਸੀਟਾਂ ’ਤੇ ਕਬਜ਼ਾ

ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ 1999 ’ਚ ਪਹਿਲੀ ਵਾਰ ਦਿੱਲੀ ’ਚ ਭਾਜਪਾ ਦੇ 7 ਸੰਸਦ ਮੈਂਬਰ ਜਿੱਤੇ ਸਨ। ਇਨ੍ਹਾਂ ਵਿਚ ਮਦਨ ਲਾਲ ਖੁਰਾਣਾ, ਵਿਜੇ ਕੁਮਾਰ ਮਲਹੋਤਰਾ, ਜਗਮੋਹਨ, ਸਾਹਿਬ ਸਿੰਘ ਵਰਮਾ, ਵਿਜੇ ਗੋਇਲ, ਲਾਲ ਬਿਹਾਰੀ ਤਿਵਾੜੀ ਅਤੇ ਅਨੀਤਾ ਆਰੀਆ ਸ਼ਾਮਲ ਰਹੇ। ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿਚ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਭਾਜਪਾ ਦੇ ਇਕੋ ਇਕ ਉਮੀਦਵਾਰ ਵਿਜੇ ਕੁਮਾਰ ਮਲਹੋਤਰਾ ਹੀ ਜਿੱਤਣ ਵਿਚ ਕਾਮਯਾਬ ਰਹੇ।

ਇਹ ਵੀ ਪੜ੍ਹੋ- 8 ਸਾਲ ਦੇ ਲੰਬੇ ਸੰਘਰਸ਼ ਨੂੰ ਪਿਆ ਬੂਰ, 10 ਅਸਫ਼ਲ  IVF ਮਗਰੋਂ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

ਬਾਕੀ 6 ਸੀਟਾਂ ’ਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਇਕ ਵੀ ਸੀਟ ਹਾਸਲ ਨਹੀਂ ਕਰ ਸਕੀ ਸੀ ਪਰ ਸਮਾਂ ਬਦਲਿਆ ਅਤੇ ਮੋਦੀ ਦੌਰ ਵਿਚ ਦਿੱਲੀ ’ਚ ਭਾਜਪਾ ਦਾ ਸਿਆਸੀ ਮੈਦਾਨ ਇਕ ਵਾਰ ਫਿਰ ਮਜ਼ਬੂਤ ​​ਹੋ ਗਿਆ। 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਸਾਰੇ ਸੱਤ ਸੰਸਦ ਮੈਂਬਰ ਲਗਾਤਾਰ ਜੇਤੂ ਰਹੇ ਹਨ। ਭਾਜਪਾ ਦਿੱਲੀ ਵਿਚ ਇਸ ਸਿਲਸਿਲੇ ਨੂੰ ਜਾਰੀ ਰੱਖਣ ਵਿਚ ਕੋਈ ਕਸਰ ਨਹੀਂ ਛੱਡੇਗੀ ਅਤੇ ਇਹ ਦੇਖਣਾ ਹੋਵੇਗਾ ਕਿ ਕੀ ਭਾਜਪਾ ਸਾਰੀਆਂ ਸੱਤ ਸੀਟਾਂ ਜਿੱਤ ਕੇ ਸੰਸਦ ਮੈਂਬਰਾਂ ਦੀ ਹੈਟ੍ਰਿਕ ਹਾਸਲ ਕਰ ਸਕੇਗੀ ਜਾਂ ਨਹੀਂ।
 


author

Tanu

Content Editor

Related News