ਫ਼ਿਲਮ ‘ਸ਼੍ਰੀਕਾਂਤ-ਆ ਰਹਾ ਹੈ ਸਭ ਕੀ ਆਂਖੇ ਖੋਲਨੇ’ ਦਾ ਟ੍ਰੇਲਰ ਰਿਲੀਜ਼

04/10/2024 2:41:01 PM

ਬਾਲੀਵੁੱਡ ਡੈਸਕ: ਟੀ-ਸੀਰੀਜ਼ ਤੇ ਚਾਕ ਐਨ ਚੀਜ਼ ਫਿਲਮਜ਼ ਦੀ ਫਿਲਮ ‘ਸ਼੍ਰੀਕਾਂਤ - ਆ ਰਹਾ ਹੈ ਸਬਕੀ ਆਂਖੇ ਖੋਲਨੇ’ ਦੇ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਰਿਲੀਜ਼ ਮੌਕੇ ਅਭਿਨੇਤਾ ਰਾਜਕੁਮਾਰ ਰਾਓ, ਸ਼ਰਦ ਕੇਲਕਰ, ਨਿਰਦੇਸ਼ਕ ਤੁਸ਼ਾਰ ਹੀਰਾਨੰਦਾਨੀ ਤੇ ਨਿਰਮਾਤਾ ਭੂਸ਼ਣ ਕੁਮਾਰ ਤੇ ਨਿਧੀ ਪਰਮਾਰ ਹੀਰਾਨੰਦਾਨੀ ਮੌਜੂਦ ਸਨ। ਅਸਲ-ਜੀਵਨ ਦੇ ਨਾਇਕ ਸ਼੍ਰੀਕਾਂਤ ਬੋਲਾ ਤੇ ਉਸ ਦੀ ਪਤਨੀ ਵੀਰਾ ਸਵਾਤੀ ਦੀ ਮੌਜੂਦਗੀ ਨੇ ਇਸ ਪਲ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ, ਜਿਨ੍ਹਾਂ ਦੀ ਪ੍ਰੇਰਣਾਦਾਇਕ ਯਾਤਰਾ ਫਿਲਮ ਦੇ ਨੀਂਹ ਪੱਥਰ ਵਜੋਂ ਕੰਮ ਕਰਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਬਿੰਨੂ ਢਿੱਲੋਂ ਨੇ ਕੀਤਾ ਐਲਾਨ- ਇਸੇ ਸਾਲ ਆਵੇਗੀ 'ਖੁਸ਼ਖਬਰੀ'

ਪਹਿਲੀ ਵਾਰ ਕਿਸੇ ਫਿਲਮ ਦਾ ਟ੍ਰੇਲਰ ਥੀਏਟਰ ਵਿਚ ਆਡੀਓ ਫਾਰਮੈਟ ਵਿਚ ਵੀ ਚਲਾਇਆ ਗਿਆ ਹੈ। ਇਹ ਫਿਲਮ 10 ਮਈ ਨੂੰ ਅਕਸ਼ੈ ਤ੍ਰਿਤੀਆ ਦੇ ਮੌਕੇ ’ਤੇ ਰਿਲੀਜ਼ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News