ਸਾਇਨਾ ਅਤੇ ਸ਼੍ਰੀਕਾਂਤ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ

08/22/2019 11:38:28 AM

ਸਪੋਰਸਟ ਡੈਸਕ— ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਬੁੱਧਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਤੀਜੇ ਦੌਰ 'ਚ ਜਗ੍ਹਾ ਬਣਾ ਲਈ। ਸਾਇਨਾ ਨੂੰ ਪਹਿਲੇ ਰਾਊਂਡ 'ਚ ਬਾਈ ਮਿਲੀ ਸੀ ਅੱਠਵੇਂ ਦਰਜੇ ਦੀ ਸਾਇਨਾ ਨੇ ਹਾਲੈਂਡ ਦੀ ਸੋਰਾਇਆ ਡੀ ਵਿਸ਼ਚ ਐਜਬਰਗੇਨ ਨੂੰ 33 ਮਿੰਟਾਂ 'ਚ 21-10, 21-11 ਨਾਲ ਹਰਾ ਦਿੱਤਾ। ਦੂਜੇ ਪਾਸੇ ਪੁਰਸ਼ਾਂ 'ਚ ਸੱਤਵੇ ਦਰਜੇ ਦੇ  ਸ਼੍ਰੀਕਾਂਤ ਨੇ ਇਜ਼ਰਾਇਲ ਦੇ ਮਿਸ਼ਾ ਜਿਲਬਰਮੈਨ ਨੂੰ 57 ਮਿੰਟ 'ਚ ਤਿੰਨ ਗੇਮਾਂ ਮੁਕਾਬਲੇ 'ਚ 13-21,21-13, 21-16 ਨਾਲ ਹਰਾਇਆ। 

PunjabKesari
ਵਰਲਡ ਚੈਂਪੀਅਨਸ਼ਿਪ 'ਚ ਦੋ ਤਮਗੇ ਜਿੱਤ ਚੁੱਕੀ ਸਾਇਨਾ ਦਾ ਤੀਜੇ ਦੌਰ 'ਚ 12 ਵੀਂ ਸੀਡ ਡੈਨਮਾਕਰ ਦੀ ਮਿਆ ਬਲੀਚਫੇਲਟ ਨਾਲ ਮੁਕਾਬਲਾ ਹੋਵੇਗਾ। ਸ਼੍ਰੀਕਾਂਤ ਦਾ ਅਗਲੇ ਦੌਰ 'ਚ 12 ਵੀਂ ਸੀਡ ਥਾਈਲੈਂਡ ਦੇ ਕਾਂਤਾਫੋਨ ਵਾਂਗਚੇਰੋਨ ਨਾਲ ਮੁਕਾਬਲਾ ਹੋਵੇਗਾ। ਇਸ ਤੋਂ ਇਲਾਵਾ ਮਹਿਲਾ ਡਬਲ 'ਚ ਜੇ ਮੇਘਨਾ ਅਤੇ ਪੁਰਵਿਸ਼ਾ ਐਸ ਰਾਮ ਦਾ ਸਫਰ ਖ਼ਤਮ ਹੋ ਗਿਆ ਹੈ। ਭਾਰਤੀ ਜੋੜੀ ਨੂੰ ਅਠਵੀਂ ਸੀਡ ਜਾਪਾਨੀ ਜੋੜੀ ਸ਼ਿਹੋ ਤਨਾਕਾ ਅਤੇ ਕੋਹਾਰੁ ਯੋਨੇਮੋਤੋ ਨੇ 33 ਮਿੰਟ 'ਚ 21-8, 21-18 ਨਾਲ ਹਰਾ ਦਿੱਤਾ। PunjabKesariਪੁਰਸ਼ ਡਬਲਜ਼ 'ਚ ਸਾਤਵਿਕਸੇਰਾਜ ਰੈਂਕੀਰੇੱਡੀ ਅਤੇ ਚਿਰਾਗ ਸ਼ੈਂਟੀ ਦੀ ਜੋੜੀ ਨੇ ਸਕਾਟਲੈਂਡ ਦੇ ਐਲੇਕਜੇਂਡਰ ਡੁਨ ਅਤੇ ਐਡਮ ਹਾਲ ਦੀ ਜੋੜੀ ਨੂੰ ਵਾਕਓਵਰ ਦੇ ਦਿੱਤੇ ਜਦ ਕਿ ਮਨੂੰ ਅਤਰੀ ਅਤੇ ਬੀ. ਸੁਮਿਤ ਰੈੱਡੀ ਅਤੇ ਐੱਮ. ਆਰ. ਅਰਜੁਨ ਅਤੇ ਰਾਮਚੰਦਰਨ ਸ਼ਲੋਕ ਦੀਆਂ ਜੋੜੀਆਂ ਹਾਰ ਗਈਆਂ। ਮਹਿਲਾ ਡਬਲ 'ਚ ਅਸ਼ਵਿਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।


Related News