ਮੁਸ਼ਕਲਾਂ ਦੇ ਘੇਰੇ 'ਚ Vistara ਏਅਰਲਾਈਨ, ਲਗਾਤਾਰ ਤੀਜੇ ਦਿਨ ਰੱਦ ਕੀਤੀਆਂ 26 ਹੋਰ ਉਡਾਣਾਂ
Thursday, Apr 04, 2024 - 10:31 AM (IST)
ਮੁੰਬਈ (ਭਾਸ਼ਾ) - ਚਾਲਕ ਦਲ ਦੀ ਗੈਰ-ਹਾਜ਼ਰੀ ਕਾਰਨ ਉਡਾਣਾਂ ਰੱਦ ਹੋਣ ਦਰਮਿਆਨ ਵਿਸਤਾਰਾ ਦੇ ਚੋਟੀ ਦੇ ਅਧਿਕਾਰੀਆਂ ਵਲੋਂ ਬੁੱਧਵਾਰ ਨੂੰ ਪਾਇਲਟਾਂ ਨਾਲ ਬੈਠਕ ਕੀਤੀ ਗਈ। ਇਸ ਬੈਠਕ ’ਚ ਨਵੇਂ ਕਰਾਰ ਅਤੇ ਡਿਊਟੀ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਦੂਜੇ ਪਾਸੇ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਟਾਟਾ ਸਮੂਹ ਦੀ ਏਅਰਲਾਈਨ ਨੇ ਬੁੱਧਵਾਰ ਯਾਨੀ ਲਗਾਤਾਰ ਤੀਜੇ ਦਿਨ ਨੂੰ 26 ਹੋਰ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼
ਇਸ ਦੇ ਨਾਲ ਹੀ ਸੋਧ ਤਨਖ਼ਾਹ ਢਾਂਚੇ ਦੇ ਵਿਰੋਧ ’ਚ ਪਾਇਲਟਾਂ ਦੇ ਇਕ ਵਰਗ ਨੇ ਪਿਛਲੇ ਕੁਝ ਦਿਨ ਤੋਂ ਬੀਮਾਰ ਹੋਣ ਦੀ ਸੂਚਨਾ ਦੇ ਕੇ ਛੁੱਟੀ ਲਈ ਹੈ। ਇਸ ਲਈ ਵਿਸਤਾਰਾ ਲਈ ਔਕੜਾਂ ਖੜ੍ਹੀਆਂ ਹੋ ਗਈਆਂ ਹਨ ਅਤੇ ਏਅਰਲਾਈਨ ਨੇ ਪਿਛਲੇ 2 ਦਿਨਾਂ ’ਚ 100 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ . ਸੀ. ਏ.) ਨੇ ਵਿਸਤਾਰਾ ਨੂੰ ਉਡਾਣ ਰੱਦ ਹੋਣ ਦੇ ਨਾਲ-ਨਾਲ ਦੇਰੀ ’ਤੇ ਰੋਜ਼ਾਨਾ ਤੌਰ ’ਤੇ ਜਾਣਕਾਰੀ ਦੇਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ
ਇਸ ਦੇ ਨਾਲ ਹੀ ਸੂਤਰਾਂ ਨੇ ਦੱਸਿਆ ਕਿ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਨੋਦ ਕੰਨਨ ਸਮੇਤ ਵਿਸਤਾਰਾ ਦੇ ਚੋਟੀ ਦੇ ਅਧਿਕਾਰੀਆਂ ਨੇ ਪਾਇਲਟਾਂ ਦੇ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਕਰਨ ਲਈ ਇਕ ਆਨਲਾਈਨ ਬੈਠਕ ਕੀਤੀ। ਬੈਠਕ ’ਚ ਮਨੁੱਖੀ ਸੋਧ (ਐੱਚ. ਆਰ.) ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ। ਵਿਸਤਾਰਾ ਨੇ ਪਾਇਲਟਾਂ ਨਾਲ ਬੈਠਕ ’ਤੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8