ਸ਼ਿਆਮ ਲਾਲ ਕਾਲਜ ਤੀਜੇ PSPB ਬਾਬਾ ਦੀਪ ਸਿੰਘ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ''ਚ

Tuesday, Apr 09, 2024 - 04:27 PM (IST)

ਸ਼ਿਆਮ ਲਾਲ ਕਾਲਜ ਤੀਜੇ PSPB ਬਾਬਾ ਦੀਪ ਸਿੰਘ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ''ਚ

ਨਵੀਂ ਦਿੱਲੀ, (ਵਾਰਤਾ) ਸ਼ਿਆਮ ਲਾਲ ਕਾਲਜ ਨੇ ਕਿਰੋੜੀਮੱਲ ਕਾਲਜ ਨੂੰ 9-1 ਨਾਲ ਹਰਾ ਕੇ ਤੀਜੇ PSPB ਬਾਬਾ ਦੀਪ ਸਿੰਘ ਹਾਕੀ ਟੂਰਨਾਮੈਂਟ ਦੇ ਪੁਰਸ਼ ਹਾਕੀ ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਇੱਥੇ ਖੇਡੇ ਗਏ ਮੈਚ ਵਿੱਚ ਸ਼ਿਆਮ ਲਾਲ ਕਾਲਜ ਲਈ ਲਲਿਤ ਅਤੇ ਆਸ਼ੀਸ਼ ਸ਼ੇਰਾਵਤ ਨੇ ਤਿੰਨ-ਤਿੰਨ ਗੋਲ ਕੀਤੇ। ਜਦੋਂ ਕਿ ਆਸ਼ੀਸ਼ ਗੁਪਤਾ, ਮੋਹਿਤ ਅਤੇ ਪ੍ਰਵੀਨ ਨੇ ਇੱਕ-ਇੱਕ ਗੋਲ ਕੀਤਾ। ਕਰੋੜੀਮਲ ਕਾਲਜ ਲਈ ਇਕਮਾਤਰ ਗੋਲ ਧਰੁਵ ਨੇ ਕੀਤਾ। ਸ਼ਿਆਮਲਾਲ ਕਾਲਜ ਦੇ ਆਸ਼ੀਸ਼ ਸ਼ੇਰਾਵਤ ਨੂੰ ਮੈਨ ਆਫ ਦਾ ਐਵਾਰਡ ਦਿੱਤਾ ਗਿਆ। 

ਇੱਕ ਹੋਰ ਮੈਚ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਲੂਮਨੀ ਟੀਮ ਨੇ ਸ਼੍ਰੀ ਰਾਮ ਕਾਲਜ ਆਫ ਕਾਮਰਸ ਨੂੰ 6-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਪੱਕੀ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਲੂਮਨੀ ਟੀਮ ਲਈ ਮਨੀਸ਼ ਨੇ ਤਿੰਨ, ਵਿਪਨ ਨੇ ਦੋ ਅਤੇ ਸੂਰਜ ਨੇ ਇਕ ਗੋਲ ਕੀਤਾ। ਜਦਕਿ ਸ਼੍ਰੀ ਰਾਮ ਕਾਲਜ ਆਫ ਕਾਮਰਸ ਲਈ ਆਯੂਸ਼ ਨੇ ਇਕਮਾਤਰ ਗੋਲ ਕੀਤਾ। ਇਸ ਮੈਚ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਵਿਪਨ ਨੰਦਲਾਲ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਾ ਮੈਚ ਦਾ ਐਵਾਰਡ ਦਿੱਤਾ ਗਿਆ। ਮਹਿਲਾ ਵਰਗ ਵਿੱਚ ਦਿੱਲੀ ਯੂਨੀਵਰਸਿਟੀ ਅਤੇ ਇੰਦਰਾ ਗਾਂਧੀ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਵਿਚਾਲੇ ਮੈਚ 2-2 ਨਾਲ ਡਰਾਅ ਰਿਹਾ।


author

Tarsem Singh

Content Editor

Related News