ਕਿ ਤੋਂ ਹਾਰੇ ਲਕਸ਼ਯ ਸੇਨ, ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਪਹਿਲੇ ਦੌਰ ''ਚੋਂ ਹੋਏ ਬਾਹਰ

04/10/2024 4:09:35 PM

ਨਿੰਗਬੋ, (ਭਾਸ਼ਾ) ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਵਿਚ ਚੋਟੀ ਦਾ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂ ਕਿ ਤੋਂ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਏ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਸੇਨ ਨੂੰ 53 ਮਿੰਟ ਤੱਕ ਚੱਲੇ ਮੈਚ ਵਿੱਚ 19-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ ਪ੍ਰਿਯਾਂਸ਼ੂ ਰਾਜਾਵਤ ਵੀ ਪਹਿਲੇ ਦੌਰ ਵਿੱਚ ਹਾਰ ਗਏ। ਉਸ ਨੂੰ ਮਲੇਸ਼ੀਆ ਦੀ ਅੱਠਵਾਂ ਦਰਜਾ ਪ੍ਰਾਪਤ ਲੀ ਜ਼ੀ ਜੀਆ ਨੇ 21-9, 21-13 ਨਾਲ ਹਰਾਇਆ। 

ਮਹਿਲਾ ਡਬਲਜ਼ ਵਿੱਚ ਰੁਤੁਪਰਣਾ ਅਤੇ ਸ਼ਵੇਤਾਪਰਣਾ ਪਾਂਡਾ ਵੀ ਸੱਤਵਾਂ ਦਰਜਾ ਪ੍ਰਾਪਤ ਜੋੜੀ ਚੀਨ ਦੀ ਝਾਂਗ ਸ਼ੂ ਜ਼ਿਆਨ ਅਤੇ ਜ਼ੇਂਗ ਯੂਏ ਡਬਲਯੂ ਤੋਂ 8-21, 12-21 ਨਾਲ ਹਾਰ ਗਈ। ਸੇਨ ਨੇ ਚੀਨੀ ਵਿਰੋਧੀ ਨੂੰ ਬਹੁਤ ਸਖ਼ਤ ਚੁਣੌਤੀ ਦਿੱਤੀ ਅਤੇ ਉਸ ਨੂੰ ਕੋਰਟ ਦੇ ਆਲੇ-ਦੁਆਲੇ ਭੱਜਣ ਲਈ ਮਜਬੂਰ ਕੀਤਾ। ਹਾਲਾਂਕਿ, ਕਿ ਨੇ ਲੰਬੀਆਂ ਰੈਲੀਆਂ ਲਗਾ ਕੇ ਲੀਡ ਹਾਸਲ ਕੀਤੀ ਅਤੇ ਲਗਾਤਾਰ ਪੰਜ ਅੰਕ ਲੈ ਕੇ ਲੀਡ 16-14 ਕਰ ਦਿੱਤੀ। ਸੇਨ ਨੇ 19-19 ਨਾਲ ਬਰਾਬਰੀ ਕੀਤੀ ਪਰ ਕੀ ਨੇ ਪਹਿਲੀ ਗੇਮ ਦੋ ਅੰਕਾਂ ਨਾਲ ਜਿੱਤ ਲਈ। ਦੂਜੀ ਗੇਮ ਵਿੱਚ ਵੀ ਇਹੀ ਕਹਾਣੀ ਸੀ ਅਤੇ ਬ੍ਰੇਕ ਤੱਕ ਮੈਚ ਬਰਾਬਰ ਰਿਹਾ। ਸੇਨ ਨੇ ਇਕ ਵਾਰ 9-8 ਦੀ ਲੀਡ ਲੈ ਲਈ ਸੀ ਪਰ ਫਿਰ ਸਕੋਰ 11-12 ਹੋ ਗਿਆ। ਇਸ ਤੋਂ ਬਾਅਦ ਸੇਨ ਨੇ ਕਈ ਗਲਤੀਆਂ ਕੀਤੀਆਂ ਅਤੇ ਥਕਾਵਟ ਕਾਰਨ ਅੰਕ ਗੁਆ ਦਿੱਤੇ। 


Tarsem Singh

Content Editor

Related News