ਕ੍ਰਿਕਟ ਇਤਿਹਾਸ 'ਚ ਅੱਜ ਦੇ ਦਿਨ ਸਚਿਨ ਨੇ ਲਗਾਇਆ ਸੀ ਪਹਿਲਾਂ ਸੈਂਕੜਾ, ਬ੍ਰੈਡਮੈਨ ਨੇ ਖੇਡੀ ਸੀ ਆਖਰੀ ਪਾਰੀ

8/14/2018 2:46:18 PM

ਨਵੀਂ ਦਿੱਲੀ— 14 ਅਗਸਤ ਦਾ ਦਿਨ ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਬਹੁਤ ਮਹੱਤਤਾ ਰੱਖਦਾ ਹੈ। ਅੱਜ ਹੀ ਦੇ ਦਿਨ 1990 'ਚ ਸਚਿਨ ਤੇਂਦੁਲਕਰ ਨੇ 17 ਸਾਲ 112 ਦਿਨ ਦੀ ਉਮਰ 'ਚ ਆਪਣਾ ਟੈਸਟ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ  ਮੈਨਚੇਸਟਰ 'ਚ ਇੰਗਲੈਂਡ ਖਿਲਾਫ 119 ਦੌੜਾਂ ਦੀ ਪਾਰੀ ਖੇਡੀ ਸੀ। ਇੰਗਲੈਂਡ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ, ਗ੍ਰਾਹਮ ਗੂਚ, ਮਾਈਕਲ ਆਰਟਨ ਅਤੇ ਰੋਬਿਨ ਸਮਿਥ ਦੀ ਸੈਂਚੁਰੀ ਦੀ ਬਦਲੌਤ 519 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ ਸੀ।

ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਰਵੀ ਸ਼ਾਸਤਰੀ ਅਤੇ ਨਵਜੋਤ ਸਿੰਘ ਸਿਧੂ ਦੀ ਸਲਾਮੀ ਜੋੜੀ ਸਸਤੇ 'ਚ ਆਊਟ ਹੋ ਗਈ। ਇਸ ਤੋਂ ਬਾਅਦ ਮੁਹੰਮਦ ਅਜਹਰੂਦੀਨ ਦੇ 179 ਅਤੇ ਸੰਜੇ ਮਾਂਜਰੇਕਰ ਦੇ 93 ਨੇ ਭਾਰਤ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਸਚਿਨ ਨੇ ਵੀ ਪਹਿਲੀ ਪਾਰੀ 'ਚ 68 ਦੌੜਾਂ ਬਣਾਈਆਂ। ਭਾਰਤ ਦਾ ਸਕੋਰ 432 ਤੱਕ ਪਹੁੰਚਿਆ। ਇੰਗਲੈਂਡ ਨੇ ਆਪਣੀ ਦੂਜੀ ਪਾਰੀ 320/4 'ਤੇ ਘੋਸ਼ਿਤ ਕਰ ਦਿੱਤੀ। ਐਲਨ ਲੈਂਬ ਨੇ 109 ਦੌੜਾਂ ਬਣਾਈਆਂ। ਭਾਰਤ ਦੇ ਸਾਹਮਣੇ ਦੂਜੀ ਪਾਰੀ 'ਚ 408 ਦੌੜਾਂ ਦਾ ਟੀਚਾ ਸੀ। ਭਾਰਤੀ ਟੀਮ ਨੇ ਦੂਜੀ ਪਾਰੀ 'ਚ ਵੀ ਨਿਯਮਿਤ ਅੰਤਰਾਲ 'ਤੇ ਵਿਕਟ ਗਵਾਏ। 183 ਦੇ ਸਕੋਰ ਤੇ ਇਸਦੇ 6 ਬੱਲੇਬਾਜ਼ ਪਵੀਲਿਅਨ ਪਰਤ ਚੁੱਕੇ ਸਨ ਪਰ ਸਚਿਨ (119) ਨੇ ਮਨੋਜ ਪ੍ਰਭਾਕਰ (67) ਦੇ ਨਾਲ ਮਿਲ ਕੇ ਮੈਚ ਡ੍ਰਾਅ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ।

ਇਹ ਸਚਿਨ ਦੇ ਸੈਂਕੜਿਆਂ ਦੀ ਸ਼ੁਰੂਆਤ ਸੀ। ਟੈਸਟ ਕ੍ਰਿਕਟ 'ਚ ਸਚਿਨ ਨੇ 51 ਅਤੇ ਵਨ ਡੇ ਇੰਟਰਨੈਸ਼ਨਲ 'ਚ 49 ਸੈਂਕੜਾ ਲਗਾਏ। ਟੈਸਟ 'ਚ ਸਚਿਨ ਦਾ ਬੈਸਟ ਸਕੋਰ 248 ਨਾਟ ਆਊਟ ਹੈ। ਇਹ ਉਨ੍ਹਾਂ ਨੇ 2004 'ਚ ਬੰਗਲਾਦੇਸ਼ ਖਿਲਾਫ ਢਾਕਾ 'ਚ ਬਣਾਇਆ ਸੀ। ਉਥੇ ਓ.ਡੀ.ਆਈ. 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਪੁਰਸ਼ ਖਿਡਾਰੀ ਵੀ ਸਨ। 2010 'ਚ ਗਵਾਲੀਅਰ 'ਚ ਸਾਊਥ ਅਫਰੀਕਾ ਖਿਲਾਫ ਉਨ੍ਹਾਂ ਨੇ 200 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇੰਨਾ ਹੀ ਨਹੀਂ 14 ਅਗਸਤ 1948 ਨੂੰ ਸਰ ਡਾਨ ਬ੍ਰੈਡਮੈਨ ਟੈਸਟ ਕ੍ਰਿਕਟ 'ਚ ਆਪਣੀ ਆਖਰੀ ਪਾਰੀ 'ਚ ਓਵਲ ਦੇ ਮੈਦਾਨ 'ਤੇ ਜ਼ੀਰੋ 'ਤੇ ਬੋਲਡ ਹੋ ਗਏ ਸਨ। ਇਸਦੇ ਨਾਲ ਹੀ ਟੈਸਟ ਕ੍ਰਿਕਟ 'ਚ ਉਨ੍ਹਾਂ ਦੀ ਬੱਲੇਬਾਜ਼ੀ ਔਸਤ 99.94 ਰਹੀ।

#OnThisDay in 1948, Sir Don Bradman walked out at The Oval for his final Test innings, needing just 4 runs to maintain an average over 100...

You know what happened next...

The most famous 🦆 in cricket history? pic.twitter.com/GoCZivgMyt

— ICC (@ICC) August 14, 2018

ਬ੍ਰੈਡਮੈਨ ਜਦੋਂ ਬੱਲੇਬਾਜ਼ੀ ਕਰਨ ਉਤਰੇ ਤਾਂ ਉਨ੍ਹਾਂ ਦਾ ਬੱਲੇਬਾਜ਼ੀ ਔਸਤ 101.39 ਸੀ। ਉਨ੍ਹਾਂ ਨੇ ਪਹਿਲੀ ਗੇਂਦ ਨੂੰ ਆਰਾਮ ਨਾਲ ਖੇਡਿਆ ਲੈੱਗ ਸਪਿਨਰ ਐਰਿਕ ਹਾਲਿਸ ਦੀ ਅਗਲੀ ਗੇਂਦ 'ਤੇ ਉਹ ਚੂਕ ਗਏ ਅਤੇ ਇਕ ਗੇਂਦ ਜੋ ਸ਼ਾਇਦ ਗੁਗਲੀ ਸੀ, ਉਹ ਬੋਲਡ ਹੋ ਗਏ. ਆਪਣੀ ਆਖਰੀ ਪਾਰੀ 'ਚ ਉਹ ਖਾਤਾ ਵੀ ਨਹੀਂ ਖੋਲ ਸਕੇ। ਬ੍ਰੈਡਮੈਨ ਨੂੰ 100 ਦੇ ਬੱਲੇਬਾਜ਼ੀ ਔਸਤ ਅਤੇ 7000 ਟੈਸਟ ਦੌੜਾਂ ਲਈ ਸਿਰਫ ਚਾਰ ਦੌੜਾਂ ਦੀ ਜ਼ਰੂਰਤ ਸੀ ਪਰ ਉਹ ਪੂਰਾ ਨਾ ਹੋ ਸਕਿਆ।