ਵਿਸ਼ਵ ਅੰਡਰ-16 ਸ਼ਤਰੰਜ ਓਲੰਪੀਆਡ ''ਚ ਰੂਸ ਨੇ ਭਾਰਤ-ਏ ਨੂੰ ਹਰਾਇਆ

12/14/2017 2:58:44 AM

ਅਹਿਮਦਾਬਾਦ- ਵਿਸ਼ਵ ਅੰਡਰ-16 ਸ਼ਤਰੰਜ ਓਲੰਪੀਆਡ ਵਿਚ ਤੀਸਰੇ ਦਿਨ ਭਾਰਤ ਦੀ ਮੁੱਖ ਟੀਮ ਨੂੰ ਝਟਕਾ ਲੱਗਾ ਹੈ। ਰੂਸ ਨੇ ਟਾਪ ਸੀਡ ਅਤੇ ਜ਼ਿਆਦਾ ਮਜ਼ਬੂਤ ਭਾਰਤ-ਏ (ਇੰਡੀਆ ਗ੍ਰੀਨ) ਨੂੰ 3-1 ਨਾਲ ਹਰਾ ਦਿੱਤਾ। ਭਾਰਤ ਲਈ ਪਹਿਲੇ ਬੋਰਡ 'ਤੇ ਆਰੀਅਨ ਚੋਪੜਾ ਨੂੰ ਸੇਮੇਨ ਲਾਮਾਸੋਵ ਨੇ ਤਾਂ ਦੂਸਰੇ ਬੋਰਡ 'ਤੇ ਸੇਰਜੀ ਲਾਬਾਨੋਵ ਨੇ ਆਰ. ਪ੍ਰਗਾਨੰਧਾ ਨੂੰ ਹਰਾ ਦਿੱਤਾ, ਜਦਕਿ ਤੀਸਰੇ ਬੋਰਡ 'ਤੇ ਨਿਹਾਲ ਸਰੀਨ ਨੇ ਗੇਫੁਲੀਨ ਅਟੁਰਰ ਨਾਲ ਤਾਂ ਇਨਯਾਨ ਪੀ ਨੇ ਤੀਮੂਰ ਫਖਰੂਟ ਡਿਨੋਵ ਨਾਲ ਡਰਾਅ ਖੇਡਿਆ। ਇਸ ਤਰ੍ਹਾਂ ਭਾਰਤ ਨੂੰ 3-1 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 
ਇਸਦੇ ਨਾਲ ਹੀ ਖਿਤਾਬ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਭਾਰਤ ਲਈ ਹੁਣ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਕੱਲ ਭਾਰਤ-ਏ ਦਾ ਮਜ਼ਬੂਤ ਈਰਾਨ ਦੀ ਟੀਮ ਨਾਲ ਮੁਕਾਬਲਾ ਹੈ, ਜਿਸਨੇ ਅੱਜ ਅਰਮੇਨੀਆ 'ਤੇ 3-1 ਨਾਲ ਜਿੱਤ ਦਰਜ ਕੀਤੀ ਹੈ।  ਭਾਰਤੀ-ਬੀ (ਇੰਡੀਆ ਰੈੱਡ) ਨੇ ਅੱਜ ਅਰਜਨਟੀਨਾ 'ਤੇ 2.5-1.5 ਨਾਲ ਜਿੱਤ ਦਰਜ ਕਰ ਕੇ ਥੋੜ੍ਹੀ ਰਾਹਤ ਜ਼ਰੂਰ ਦਿੱਤੀ। ਭਾਰਤ-ਬੀ ਵੱਲੋਂ ਐੱਸ. ਜੈ ਕੁਮਾਰ ਨੇ ਜੂਲੀਅਨ ਵੇਲੀਕਾ ਤੇ ਅਰਜੁਨ ਏਰਗਾਸੀ ਨੇ ਕੇ. ਥਾਮਸ ਨੂੰ ਹਰਾ ਕੇ ਜਿੱਤ ਦਰਜ ਕੀਤੀ। ਰਾਜਦੀਪ ਸਰਕਾਰ ਨੇ ਫ੍ਰਾਂਸਿਸਕੋ ਵਰਕੱਲੀ ਨਾਲ ਡਰਾਅ ਖੇਡ ਕੇ 2.5 ਅੰਕ ਭਾਰਤ ਦੇ ਖਾਤੇ ਵਿਚ ਪੱਕੇ ਕਰ ਦਿੱਤੇ। ਮਿੱਤਰਬਾ ਗੁਹਾ ਜੌ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 
4 ਰਾਊਂਡ ਤੋਂ ਬਾਅਦ ਰੂਸ 8 ਅੰਕਾਂ ਨਾਲ ਪਹਿਲੇ, ਈਰਾਨ ਅਤੇ ਉਜ਼ਬੇਕੀਸਤਾਨ 7 ਅੰਕਾਂ ਦੇ ਨਾਲ ਸਾਂਝੇ ਦੂਸਰੇ ਅਤੇ ਭਾਰਤ-ਏ, ਭਾਰਤ-ਬੀ, ਕਜ਼ਾਕਿਸਤਾਨ ਅਤੇ ਇਸਰਾਈਲ 6 ਅੰਕਾਂ ਨਾਲ ਸਾਂਝੇ ਤੀਸਰੇ ਸਥਾਨ 'ਤੇ ਚਲ ਰਹੇ ਹਨ।


Related News