'ਬਿੱਗ ਬੌਸ 16' ਦੇ ਜੇਤੂ ਐੱਮ. ਸੀ. ਸਟੇਨ ਦਾ ਵੱਡਾ ਫ਼ੈਸਲਾ, ਰੈਪ ਦੀ ਦੁਨੀਆ ਤੋਂ ਲਿਆ ਸੰਨਿਆਸ

04/09/2024 12:37:00 PM

ਐਂਟਰਟੇਨਮੈਂਟ ਡੈਸਕ : 'ਬਿੱਗ ਬੌਸ 16' ਦੇ ਜੇਤੂ ਐੱਮ. ਸੀ. ਸਟੇਨ ਨੂੰ ਲੈ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਕੇ ਉਸ ਦੇ ਫੈਨਜ਼ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ, ਐੱਮ. ਸੀ. ਸਟੇਨ ਨੇ ਹਾਲ ਹੀ 'ਚ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਰੈਪ ਛੱਡਣ ਦਾ ਐਲਾਨ ਕੀਤਾ ਹੈ। ਰੈਪਰ ਦੇ ਇਸ ਫੈਸਲੇ ਦਾ ਪ੍ਰਸ਼ੰਸਕ ਵੀ ਕਾਰਨ ਜਾਣਨਾ ਚਾਹੁੰਦੇ ਹਨ। 

ਦੱਸ ਦਈਏ ਕਿ ਰੈਪਰ ਐੱਮ. ਸੀ. ਸਟੇਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਕ੍ਰਿਪਟਿਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ ਹੈ, ''ਮੈਂ ਰੈਪ ਛੱਡਣ ਜਾ ਰਿਹਾ ਹਾਂ।'' ਇਸ ਦੇ ਨਾਲ ਹੀ ਇੱਕ ਰੈੱਡ ਹਾਰਟ ਇਮੋਜੀ ਵੀ ਪੋਸਟ ਕੀਤਾ। 

PunjabKesari

ਦੱਸਣਯੋਗ ਹੈ ਕਿ ਐੱਮ. ਸੀ. ਸਟੇਨ ਆਪਣੇ ਰੈਪ ਗੀਤਾਂ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਕਈ ਵਾਰ ਉਹ ਆਪਣੇ ਗੀਤਾਂ ਦੇ ਬੋਲਾਂ ਕਾਰਨ ਸੁਰਖੀਆਂ 'ਚ ਰਹਿੰਦਾ ਹੈ ਅਤੇ ਕਈ ਵਾਰ ਵਿਵਾਦਾਂ 'ਚ ਵੀ ਘਿਰ ਜਾਂਦਾ ਹੈ। ਉਨ੍ਹਾਂ ਹਾਲ ਹੀ 'ਚ ਅਲੀਜ਼ਾ ਸਟਾਰਰ ਫ਼ਿਲਮ 'ਫਰੇ' ਦੇ ਇੱਕ ਗੀਤ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ, ਜਿਸ ਨੂੰ ਸਲਮਾਨ ਖ਼ਾਨ ਨੇ ਮੌਕਾ ਦਿੱਤਾ ਸੀ। ਉਹ ਇਸ ਗੀਤ ਨੂੰ ਪ੍ਰਮੋਟ ਕਰਨ ਲਈ 'ਬਿੱਗ ਬੌਸ 17' 'ਚ ਵੀ ਆਇਆ ਸੀ ਅਤੇ ਮੁਨੱਵਰ ਫਾਰੂਕੀ ਨੂੰ ਸਲਾਹ ਵੀ ਦਿੱਤੀ ਸੀ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


sunita

Content Editor

Related News