ਅਨਾਥ ਆਸ਼ਰਮ ''ਚ ਲੱਗੀ ਅੱਗ, ਫਸੇ 16 ਬੱਚਿਆਂ ਦੀ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਬਚਾਈ ਜਾਨ

04/06/2024 10:22:00 AM

ਨੋਇਡਾ- ਥਾਣਾ ਸੈਕਟਰ-20 ਖੇਤਰ ਦੇ ਸੈਕਟਰ-26 ਸਥਿਤ ਰਾਮਕ੍ਰਿਸ਼ਨ ਵਿਵੇਕਾਨੰਦ ਮਿਸ਼ਨ ਟਰੱਸਟ ਦੇ ਅਨਾਥ ਆਸ਼ਰਮ ਵਿਚ ਦੇਰ ਰਾਤ ਅੱਗ ਲੱਗ ਗਈ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦਲ ਨੇ ਅੱਗ 'ਤੇ ਕਾਬੂ ਪਾਇਆ। ਅੱਗ 'ਚ ਫਸੇ 16 ਬੱਚਿਆਂ ਅਤੇ ਤਿੰਨ ਕਾਮਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਅੱਗ ਭਵਨ ਦੇ ਸਟੋਰ ਰੂਮ ਵਿਚ ਲੱਗੀ ਸੀ। 

ਫਾਇਰ ਬ੍ਰਿਗੇਡ ਅਧਿਕਾਰੀ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਦੇਰ ਰਾਤ 2 ਵਜੇ ਦੇ ਕਰੀਬ ਪੁਲਸ ਨੂੰ ਸੂਚਨਾ ਮਿਲੀ ਕਿ ਸੈਕਟਰ-26 ਦੇ ਸੀ-ਬਲਾਕ ਸਥਿਤ ਰਾਮ ਕ੍ਰਿਸ਼ਨ ਵਿਵੇਕਾਨੰਦ ਮਿਸ਼ਨ ਟਰੱਸਟ ਦੇ ਅਨਾਥ ਆਸ਼ਰਮ ਵਿਚ ਅੱਗ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਦੀਆਂ ਦੋ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਪੂਰੀ ਤਰ੍ਹਾਂ ਬੁਝਾ ਦਿੱਤੀ ਗਈ ਹੈ। ਅਨਾਥ ਆਸ਼ਰਮ ਵਿਚ ਰਹਿ ਰਹੇ 16 ਬੱਚਿਆਂ ਦੀ ਉਮਰ 4 ਸਾਲ ਤੋਂ 12 ਸਾਲ ਤੱਕ ਹੈ ਅਤੇ 3 ਕੇਅਰਟੇਕਰ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਅਨਾਥ ਆਸ਼ਰਮ ਦੇ ਸਟੋਰ ਰੂਮ ਵਿਚ ਲੱਗੀ ਸੀ।


Tanu

Content Editor

Related News