ਅਮਰੀਕਾ ਨੇ ਰੂਸ ਨੂੰ ਅੱਤਵਾਦੀ ਹਮਲੇ ਦੀ ਪਹਿਲਾਂ ਹੀ ਦੇ ਦਿੱਤੀ ਸੀ ਚਿਤਾਵਨੀ

04/03/2024 2:44:11 PM

ਵਾਸ਼ਿੰਗਟਨ (ਵਾਰਤਾ)- ਅਮਰੀਕਾ ਨੇ ਕਥਿਤ ਤੌਰ 'ਤੇ ਰੂਸ ਨੂੰ ਚੇਤਾਵਨੀ ਦਿੱਤੀ ਸੀ ਕਿ ਕ੍ਰੋਕਸ ਸਿਟੀ ਹਾਲ ਅੱਤਵਾਦੀ ਹਮਲੇ ਦਾ ਸੰਭਾਵਿਤ ਨਿਸ਼ਾਨਾ ਹੈ। ਵਾਸ਼ਿੰਗਟਨ ਪੋਸਟ ਨੇ ਬੁੱਧਵਾਰ ਨੂੰ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਅਮਰੀਕਾ ਨੇ ਕ੍ਰੋਕਸ ਸਿਟੀ ਹਾਲ ਨੂੰ ਸੰਭਾਵੀ ਨਿਸ਼ਾਨੇ ਵਜੋਂ ਪਛਾਣਿਆ ਅਤੇ ਹਮਲੇ ਤੋਂ ਦੋ ਹਫ਼ਤੇ ਪਹਿਲਾਂ ਰੂਸੀ ਪੱਖ ਨੂੰ ਇਸ ਬਾਰੇ ਸੂਚਿਤ ਕੀਤਾ ਸੀ। 22 ਮਾਰਚ ਨੂੰ ਕਈ ਹਥਿਆਰਬੰਦ ਵਿਅਕਤੀ ਰੂਸ ਦੀ ਰਾਜਧਾਨੀ ਮਾਸਕੋ ਦੇ ਬਿਲਕੁਲ ਬਾਹਰ ਇੱਕ ਪ੍ਰਮੁੱਖ ਸੰਗੀਤ ਸਮਾਰੋਹ ਸਥਾਨ, ਕ੍ਰੋਕਸ ਸਿਟੀ ਹਾਲ ਵਿੱਚ ਦਾਖਲ ਹੋਏ ਅਤੇ ਲੋਕਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: 1 ਮਹੀਨੇ ਅੰਦਰ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਬੂ ਧਾਬੀ 'ਚ ਬਣੇ ਪਹਿਲੇ ਹਿੰਦੂ ਮੰਦਰ ਦੇ ਕੀਤੇ ਦਰਸ਼ਨ

ਉਨ੍ਹਾਂ ਨੇ ਇੱਕ ਆਡੀਟੋਰੀਅਮ ਨੂੰ ਵੀ ਅੱਗ ਲਗਾ ਦਿੱਤੀ ਜੋ ਇੱਕ ਸੰਗੀਤ ਸਮਾਰੋਹ ਤੋਂ ਪਹਿਲਾਂ ਲੋਕਾਂ ਨਾਲ ਭਰਿਆ ਹੋਇਆ ਸੀ। ਰੂਸ ਦੇ ਐਮਰਜੈਂਸੀ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਇਸ ਹਮਲੇ 'ਚ 144 ਲੋਕ ਮਾਰੇ ਗਏ ਹਨ, ਜਦਕਿ ਕੁੱਲ 695 ਲੋਕ ਜ਼ਖ਼ਮੀ ਹੋਏ ਹਨ। ਮਾਮਲੇ ਦੇ ਚਾਰ ਮੁੱਖ ਸ਼ੱਕੀਆਂ - ਜੋ ਸਾਰੇ ਤਾਜਿਕਸਤਾਨ ਦੇ ਨਾਗਰਿਕ ਹਨ - ਨੇ ਇੱਕ ਕਾਰ ਵਿੱਚ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ 'ਤੇ ਅੱਤਵਾਦ ਦਾ ਦੋਸ਼ ਲਗਾਇਆ ਗਿਆ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ MPs ਨੇ ਹਿੰਦੂਆਂ ਵਿਰੁੱਧ ਅਪਰਾਧਾਂ ’ਚ ਵਾਧੇ ’ਤੇ ਅਮਰੀਕੀ ਨਿਆਂ ਵਿਭਾਗ ਤੋਂ ਮੰਗਿਆ ਵੇਰਵਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News