ਮੈਨੂਫੈਕਚਰਿੰਗ ਸੈਕਟਰ ’ਚ ਜ਼ਬਰਦਸਤ ਤੇਜ਼ੀ, 16 ਸਾਲ ਦੇ ਉੱਚੇ ਪੱਧਰ ’ਤੇ ਪਹੁੰਚਾ PMI

Tuesday, Apr 02, 2024 - 05:01 PM (IST)

ਮੈਨੂਫੈਕਚਰਿੰਗ ਸੈਕਟਰ ’ਚ ਜ਼ਬਰਦਸਤ ਤੇਜ਼ੀ, 16 ਸਾਲ ਦੇ ਉੱਚੇ ਪੱਧਰ ’ਤੇ ਪਹੁੰਚਾ PMI

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ’ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ ਅਤੇ ਦੇਸ਼ ਦਾ ਪਰਚੇਜ਼ਿੰਗ ਮੈਨੇਜਰ ਇੰਡੈਕਸ (ਪੀ.ਐੱਮ.ਆਈ.) ਮਾਰਚ ’ਚ 16 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ। ਫਰਵਰੀ ਦੇ ਮੁਕਾਬਲੇ ਮੈਨੂਫੈਕਚਰਿੰਗ ਪੀ.ਐੱਮ.ਆਈ. 56.9 ਤੋਂ ਵੱਧ ਕੇ 59.1 ’ਤੇ ਪਹੁੰਚ ਗਿਆ ਹੈ। ਅਜਿਹੇ ’ਚ ਅੰਕੜੇ ਇਕੋਨਾਮੀ ਦੇ ਲਿਹਾਜ਼ ਨਾਲ ਬੇਹੱਦ ਸ਼ਾਨਦਾਰ ਮੰਨੇ ਜਾ ਸਕਦੇ ਹਨ। 2 ਅਪ੍ਰੈਲ ਨੂੰ ਜਾਰੀ ਕੀਤੇ ਗਏ ਡਾਟਾ ਨਾਲ ਪਤਾ ਲੱਗਦਾ ਹੈ ਕਿ ਦੇਸ਼ ’ਚ ਮੈਨੂਫੈਕਚਰਿੰਗ ਗਤੀਵਿਧੀਆਂ ’ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਪੰਜਾਬ ਦੇ ਪੁੱਤ ਜਸ਼ਨ ਚੌਧਰੀ ਨੇ ਵਿਦੇਸ਼ 'ਚ ਕਰਵਾਈ ਬੱਲੇ-ਬੱਲੇ, ਕੈਨੇਡਾ ਪੁਲਸ 'ਚ ਹੋਇਆ ਭਰਤੀ

ਭਾਰਤ ਦੀ ਆਰਥਿਕ ਤਰੱਕੀ ਦੇ ਲਿਹਾਜ਼ ਨਾਲ ਇਹ ਅੰਕੜੇ ਬੇਹੱਦ ਉਤਸ਼ਾਹਜਨਕ ਹਨ, ਕਿਉਂਕਿ ਇਹ ਲਗਾਤਾਰ 33ਵਾਂ ਮਹੀਨਾ ਹੈ, ਜਦੋਂ ਦੇਸ਼ ਦਾ ਮੈਨੂਫੈਕਚਰਿੰਗ ਪੀ.ਐੱਮ.ਆਈ. 50 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਫਰਵਰੀ 2024 ’ਚ ਮੈਨੂਫੈਕਚਰਿੰਗ ਪੀ.ਐੱਮ.ਆਈ. 56.9 ’ਤੇ ਸੀ, ਜੋ ਮਾਰਚ ’ਚ ਵੱਧ ਕੇ 59.1 ’ਤੇ ਆ ਗਿਆ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 21 ਮਾਰਚ ਨੂੰ ਪੀ.ਐੱਮ.ਆਈ. ਦਾ ਫਲੈਸ਼ ਅਨੁਮਾਨ ਨਾਲ ਇਹ ਅੰਕੜਾ ਕਮਜ਼ੋਰ ਹੈ। ਫਲੈਸ਼ ਅਨੁਮਾਨ ਦੇ ਮੁਤਾਬਕ ਮਾਰਚ 2024 ’ਚ ਪੀ.ਐੱਮ.ਆਈ. 59.2 ਰਹਿਣ ਦੀ ਗੱਲ ਕਹੀ ਗਈ ਸੀ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਮੈਨੂਫੈਕਚਰਿੰਗ ਪੀ.ਐੱਮ.ਆਈ. ਦੇ ਅੰਕੜਿਆਂ ਦੇ ਮਾਨਕ ਦੇ ਬਾਰੇ ’ਚ ਜਾਣੋ
ਜੇਕਰ ਮੈਨੂਫੈਕਚਰਿੰਗ ਪੀ.ਐੱਮ.ਆਈ. 50 ਤੋਂ ਉੱਪਰ ਬਣਿਆ ਰਹਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਮੈਨੂਫੈਕਚਰਿੰਗ ਗਤੀਵਿਧੀ ’ਚ ਵਿਸਥਾਰ ਹੋ ਰਿਹਾ ਹੈ। ਉਥੇ ਹੀ 50 ਤੋਂ ਹੇਠਾਂ ਦੇ ਅੰਕੜਿਆਂ ਨੂੰ ਸੰਕੁਚਨ ਦੇ ਰੂਪ ’ਚ ਦੇਖਿਆ ਜਾਂਦਾ ਹੈ। ਮੈਨੂਫੈਕਚਰਿੰਗ ਪੀ.ਐੱਮ.ਆਈ. ਦੇ ਅੰਕੜੇ ਹਮੇਸ਼ਾ ਜੀ.ਡੀ.ਪੀ. ਦੇ ਅੰਕੜਿਆਂ ਨਾਲੋਂ ਪਹਿਲਾਂ ਜਾਰੀ ਕੀਤਾ ਜਾਂਦਾ ਹੈ। ਇਸ ਡਾਟਾ ਨਾਲ ਮੈਨੂਫੈਕਚਰਿੰਗ ਸੈਕਟਰ ’ਚ ਨਵੀਆਂ ਨੌਕਰੀਆਂ ਅਤੇ ਬਿਜ਼ਨੈੱਸ ਐਕਟੀਵਿਟੀ ਦੇ ਬਾਰੇ ’ਚ ਪਤਾ ਚੱਲਦਾ ਹੈ। ਪੀ.ਐੱਮ.ਆਈ. ਦਾ ਬਿਹਤਰ ਹੋਣਾ ਇਕੋਨਾਮੀ ਦੇ ਲਿਹਾਜ ਨਾਲ ਚੰਗਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ - ਉਡਾਣ 'ਚ ਜ਼ਿਆਦਾ ਦੇਰੀ ਹੋਣ 'ਤੇ ਜਹਾਜ਼ 'ਚੋਂ ਬਾਹਰ ਨਿਕਲ ਸਕਦੇ ਹਨ ਯਾਤਰੀ, ਲਾਗੂ ਹੋਇਆ ਨਵਾਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News