ਭਾਰਤ ਦੇ ਅਨਿਰੁੱਧ ਚੰਦਰਸ਼ੇਖਰ ਅਤੇ ਵਿਜੇ ਪ੍ਰਸ਼ਾਂਤ ਏ. ਟੀ. ਪੀ. ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ

04/02/2024 8:46:40 PM

ਹਿਊਸਟਨ, (ਭਾਸ਼ਾ)– ਭਾਰਤ ਦੇ ਅਨਿਰੁੱਧ ਚੰਦਰਸ਼ੇਖਰ ਅਤੇ ਵਿਜੇ ਪ੍ਰਸ਼ਾਂਤ ਦੀ ਜੋੜੀ ਅਮਰੀਕਾ ’ਚ ਏ. ਟੀ. ਪੀ. ਟੂਰ ’ਤੇ ਮਰਦਾਂ ਦੀ ਕਲੇਅ ਕੋਰਟ ਚੈਂਪੀਅਨਸ਼ਿਪ ਦੇ ਡਬਲਜ਼ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਅਮਰੀਕੀ ਵਾਈਲਡ ਕਾਰਡਧਾਰੀ ਮਾਈਕਲ ਐਮਮੋ ਅਤੇ ਫ੍ਰਾਂਸਿਸ ਟਿਆਫੋ ਨੂੰ 6-3, 6-4 ਨਾਲ ਹਰਾਇਆ। ਹੁਣ ਇਸ ਜੋੜੀ ਦਾ ਸਾਹਮਣਾ ਆਸਟ੍ਰੇਲੀਆ ਦੇ ਚੌਥਾ ਦਰਜਾ ਹਾਸਲ ਐੱਮ. ਪਰਸਲ ਅਤੇ ਜੇ. ਥਾਂਪਸਨ ਨਾਲ ਹੋਵੇਗਾ। ਪ੍ਰਸ਼ਾਂਤ ਇਸ ਸਮੇਂ ਡਬਲਜ਼ ਰੈਂਕਿੰਗ ’ਚ 101ਵੇਂ ਅਤੇ ਚੰਦਰਸ਼ੇਖਰ 113ਵੇਂ ਸਥਾਨ ’ਤੇ ਹਨ।


Tarsem Singh

Content Editor

Related News