BCCI ਨੇ IPL ਫ੍ਰੈਂਚਾਈਜ਼ੀ ਮਾਲਕਾਂ ਨੂੰ 16 ਅਪ੍ਰੈਲ ਨੂੰ ਅਹਿਮਦਾਬਾਦ ਪਹੁੰਚਣ ਦਾ ਸੱਦਾ ਦਿੱਤਾ

Monday, Apr 01, 2024 - 06:34 PM (IST)

BCCI ਨੇ IPL ਫ੍ਰੈਂਚਾਈਜ਼ੀ ਮਾਲਕਾਂ ਨੂੰ 16 ਅਪ੍ਰੈਲ ਨੂੰ ਅਹਿਮਦਾਬਾਦ ਪਹੁੰਚਣ ਦਾ ਸੱਦਾ ਦਿੱਤਾ

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 16 ਅਪ੍ਰੈਲ ਨੂੰ ਅਹਿਮਦਾਬਾਦ ਵਿਚ ਗੈਰ-ਰਸਮੀ ਮੀਟਿੰਗ ਲਈ 10 ਆਈ. ਪੀ. ਐੱਲ. ਟੀਮਾਂ ਦੇ ਮਾਲਕਾਂ ਨੂੰ ਸੱਦਾ ਦਿੱਤਾ ਹੈ। ਇਹ ਮੀਟਿੰਗ ਨਰਿੰਦਰ ਮੋਦੀ ਸਟੇਡੀਅਮ ਵਿਚ ਦਿੱਲੀ ਕੈਪੀਟਲਸ ਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ ਦੌਰਾਨ ਹੋਵੇਗੀ।

ਬੀ. ਸੀ. ਸੀ. ਆਈ. ਦੇ ਅਧਿਕਾਰੀ ਨੇ ਕਿਹਾ,‘‘ਆਈ. ਪੀ. ਐੱਲ. (ਟੀਮ) ਮਾਲਕਾਂ ਨੂੰ ਗੈਰ-ਰਮਸੀ ਮੀਟਿੰਗ ਲਈ ਸੱਦਾ ਦਿੱਤਾ ਗਿਅਾ ਹੈ। ਇਸ ਮੀਟਿੰਗ ਦਾ ਕੋਈ ਨਿਰਧਾਰਿਤ ਏਜੰਡਾ ਨਹੀਂ ਹੈ। ਆਈ. ਪੀ. ਐੱਲ. ਆਪਣੇ ਦੂਜੇ ਮਹੀਨੇ ਵਿਚ ਹੋਵੇਗਾ, ਇਸ ਲਈ ਇਹ ਸਾਰੇ ਸ਼ੇਅਰਹੋਲਡਰਾਂ ਲਈ ਇਕੱਠੇ ਆਉਣ ਦਾ ਚੰਗਾ ਸਮਾਂ ਹੋਵੇਗਾਾ।’’

ਇਸ ਦੌਰਾਨ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਵੱਡੀ ਨਿਲਾਮੀ ਨੂੰ ਲੈ ਕੇ ਸੰਭਾਵਿਤ ਚਰਚਾ ਹੋ ਸਕਦੀ ਹੈ। ਇਸ ਵਿਚ ਖਿਡਾਰੀਆਂ ਨੂੰ ਆਪਣੀ ਟੀਮ ਦੇ ਨਾਲ ਜੋੜੇ ਰੱਖਣ ਤੇ ਨਿਲਾਮੀ ਰਕਮ ਵਿਚ ਸੰਭਾਵਿਤ ਵਾਧੇ ਦੇ ਮੁੱਦੇ ’ਤੇ ਗੱਲਬਾਤ ਹੋ ਸਕਦੀ ਹੈ। ਫਿਲਹਾਲ ਟੀਮਾਂ ਖਿਡਾਰੀਆਂ ’ਤੇ 100 ਕਰੋੜ ਰੁਪਏ ਖਰਚ ਕਰ ਸਕਦੀਆਂ ਹਨ। ਮੀਟਿੰਗ ਵਿਚ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ, ਮੁਖੀ ਰੋਜਰ ਬਿੰਨੀ ਤੇ ਆਈ. ਪੀ. ਐੱਲ. ਚੇਅਰਮੈਨ ਸ਼ਾਮਲ ਹੋਣਗੇ।


author

Tarsem Singh

Content Editor

Related News