ਅਰਜੁਨ ਐਰੀਗਾਸੀ ਬਣੇ ਭਾਰਤ ਦੇ ਨੰਬਰ-1 ਸ਼ਤਰੰਜ ਖਿਡਾਰੀ
Wednesday, Apr 03, 2024 - 10:18 AM (IST)

ਨਵੀਂ ਦਿੱਲੀ– 21 ਸਾਲਾ ਨੌਜਵਾਨ ਸ਼ਤਰੰਜ ਖਿਡਾਰੀ ਅਰਜੁਨ ਐਰੀਗਾਸੀ ਭਾਰਤ ਦੇ ਨੰਬਰ -1 ਸ਼ਤਰੰਜ ਖਿਡਾਰੀ ਬਣ ਗਏ ਹਨ। ਅਰਜੁਨ ਨੇ ਵਿਸ਼ਵ ਸ਼ਤਰੰਜ ਸੰਘ ਵਲੋਂ ਜਾਰੀ ਤਾਜ਼ਾ ਰੇਟਿੰਗ ਲਿਸਟ ’ਚ 2756 ਰੇਟਿੰਗ ਅੰਕਾਂ ਨਾਲ ਵਿਸ਼ਵ ’ਚ 9ਵਾਂ ਅਤੇ ਭਾਰਤ ’ਚ ਪਹਿਲਾ ਸਥਾਨ ਹਾਸਲ ਕਰ ਲਿਆ। ਅਰਜੁਨ ਨੇ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਪਿੱਛੇ ਛੱਡਦੇ ਹੋਏ ਇਹ ਪ੍ਰਾਪਤੀ ਹਾਸਲ ਕੀਤੀ ਹੈ, ਇਸ ਤੋਂ ਪਹਿਲਾਂ ਗੁਕੇਸ਼ ਨੇ ਕੁਝ ਮਹੀਨੇ ਪਹਿਲਾਂ ਇਹ ਕਾਰਨਾਮਾ ਕੀਤਾ ਸੀ।