ਟੈਸਟ ਕ੍ਰਿਕਟ ''ਚ 6000 ਦੌੜਾਂ ਪੂਰੀਆਂ ਕਰਨ ਵਾਲੇ ਤੀਜੇ ਨੌਜਵਾਨ ਬੱਲੇਬਾਜ਼ ਬਣੇ ਰੂਟ

Wednesday, Aug 01, 2018 - 08:05 PM (IST)

ਟੈਸਟ ਕ੍ਰਿਕਟ ''ਚ 6000 ਦੌੜਾਂ ਪੂਰੀਆਂ ਕਰਨ ਵਾਲੇ ਤੀਜੇ ਨੌਜਵਾਨ ਬੱਲੇਬਾਜ਼ ਬਣੇ ਰੂਟ

ਬਰਮਿੰਘਮ : ਇੰਗਲੈਂਡ ਦੇ ਕਪਤਾਨ ਜੋ ਰੂਟ ਅੱਜ ਸਭ ਤੋਂ ਘੱਟ ਉਮਰ 'ਚ 6000 ਦੌੜਾਂ ਪੂਰੀਆਂ ਕਰਨ ਵਾਲੇ ਦੂਨੀਆ ਦੇ ਤੀਜੇ ਬੱਲੇਬਾਜ਼ ਬਣ ਗਏ ਹਨ। ਰੂਟ ਨੇ ਭਾਰਤ ਖਿਲਾਫ ਪਹਿਲੇ ਟੈਸਟ ਮੈਚ 'ਚ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ 40ਵੀਂ ਦੌੜ ਪੂਰੀ ਕਰਦੇ ਹੀ ਇਹ ਉਪਲੱਬਧੀ ਹਾਸਲ ਕਰ ਲਈ। ਉਹ 6000 ਟੈਸਟ ਦੌੜÎਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ 65ਵੇਂ ਅਤੇ ਇੰਗਲੈਂਡ ਦੇ 15ਵੇਂ ਬੱਲੇਬਾਜ਼ ਹਨ।
PunjabKesari
ਆਪਣਾ 70ਵਾਂ ਟੈਸਟ ਮੈਚ ਖੇਡ ਰਹੇ ਰੂਟ ਅਜੇ 27 ਸਾਲ 214 ਦਿਨ ਦੇ ਹਨ ਅਤੇ ਉਹ 6000 ਦੌੜਾਂ ਦੇ ਮੁਕਾਮ 'ਤੇ ਪਹੁੰਚਣ ਵਾਲੇ ਤੀਜੇ ਬੱਲੇਬਾਜ਼ ਹਨ। ਸਚਿਨ ਨੇ 26 ਸਾਲ 331 ਦਿਨ ਅਤੇ ਰੂਟ ਦੇ ਸਾਥੀ ਐਲਿਟਰ ਕੁੱਕ ਨੇ 27 ਸਾਲ 33 ਦਿਨ 'ਚ ਮੁਕਾਮ ਹਾਸਲ ਕੀਤਾ ਸੀ। ਰੂਟ ਨੇ ਹਾਲਾਂਕਿ ਟੈਸਟ ਕ੍ਰਿਕਟ 'ਚ ਡੈਬਿਊ ਦੇ ਬਾਅਦ ਸਿਰਫ 2058 ਦਿਨ 'ਚ 6000 ਦੌੜਾਂ ਦੇ ਅੰਕੜੇ ਨੂੰ ਛੂਹਿਆ ਹੈ ਜੋ ਰਿਕਾਰਡ ਇਕ ਰਿਕਾਰਡ ਹੈ। ਕੁੱਕ ਨੇ ਇਸ ਦੇ ਲਈ 2168 ਦਿਨ ਦਾ ਸਮਾਂ ਲਿਆ ਅਤੇ ਰੂਟ ਤੋਂ ਪਹਿਲਾਂ ਇਹ ਰਿਕਾਰਡ ਉਸਦੇ ਨਾਂ ਹੀ ਦਰਜ ਸੀ।


Related News