ਆੜ੍ਹਤੀ ਤੋਂ ਲੁੱਟ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਸ ਨੇ ਕੀਤਾ ਕਾਬੂ
Friday, Dec 12, 2025 - 01:26 PM (IST)
ਚੰਡੀਗੜ੍ਹ (ਸੁਸ਼ੀਲ) : ਸਬਜ਼ੀ ਮੰਡੀ ਜਾਣ ਦੇ ਲਈ ਸੈਂਟਰਾ ਮਾਲ ਦੇ ਕੋਲ ਖੜ੍ਹੇ ਆੜ੍ਹਤੀ ਤੋਂ 56 ਹਜ਼ਾਰ ਲੁੱਟਣ ਵਾਲੇ ਫ਼ਰਾਰ ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਰਾਮਦਰਬਾਰ ਨਿਵਾਸੀ ਸਾਗਰ ਅਤੇ ਸ਼ੁਭਮ ਦੇ ਰੂਪ ਵਿਚ ਹੋਈ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਵਿਕਾਸ ਕੁਮਾਰ ਦੇ ਬਿਆਨਾਂ ’ਤੇ ਸਾਗਰ ਅਤੇ ਸੁਭਮ ’ਤੇ ਮਾਮਲਾ ਦਰਜ ਕਰ ਲਿਆ। ਜ਼ਿਲ੍ਹਾ ਅਦਾਲਤ ਨੇ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਮੋਹਾਲੀ ਫੇਜ਼-11 ਅੰਬ ਸਾਹਿਬ ਕਾਲੋਨੀ ਨਿਵਾਸੀ ਵਿਕਾਸ ਕੁਮਾਰ (22) ਆੜ੍ਹਤ ਦਾ ਕੰਮ ਕਰਦਾ ਹੈ। ਫੇਜ਼-11 ਤੋਂ ਛੋਟੇ ਹਾਥੀ ਵਿਚ ਸੈਕਟਰ-26 ਮੰਡੀ ਜਾ ਰਿਹਾ ਸੀ। ਇਸ ਤੋਂ ਬਾਅਦ, ਸੈਂਟਰਾ ਮਾਲ ਲਾਈਟ ਪੁਆਇੰਟ ਪਾਰ ਕਰਦੇ ਕਾਲੇ-ਪੀਲੇ ਰੰਗ ਦੀ ਆਟੋ ਗੱਡੀ ਆ ਗਈ, ਜਿਸ ਵਿਚ ਦੋ ਨੌਜਵਾਨ ਸੀ।
ਇਕ ਨੌਜਵਾਨ ਗੱਲ ਕਰਦੇ ਦੇ ਬਹਾਨੇ ਆਇਆ ਅਤੇ ਦੂਜਾ ਨੌਜਵਾਨ ਵਾਹਨ ਵਿਚ ਬੈਠ ਗਿਆ। ਇਸ ਤੋਂ ਪਹਿਲਾਂ ਉਹ ਕੁਝ ਸਮਝ ਪਾਉਂਦਾ, ਦੋਹਾਂ ਨੌਜਵਾਨਾਂ ਨੇ ਮਿਲ ਕੇ ਜੇਬ ਤੋਂ 56 ਹਜ਼ਾਰ ਰੁਪਏ ਕੱਢੇ ਅਤੇ ਆਟੋ ਵਿਚ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਪੀੜਤ ਵਿਕਾਸ ਨੇ ਤੁਰੰਤ ਪੁਲਸ ਨੂ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਇੰਡਸਟਰੀਅਲ ਏਰੀਆ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਸ ਨੇ ਘਟਨਾਸਥਾਨ ਦੀ ਜਾਂਚ ਕੀਤੀ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਰਾਮਦਰਬਾਰ ਨਿਵਾਸੀ ਸਾਗਰ ਅਤੇ ਸ਼ੁਭਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਸਾਗਰ ’ਤੇ 19 ਅਤੇ ਸ਼ੁਭਮ ’ਤੇ ਇਕ ਕੇਸ ਦਰਜ ਹੈ।
