ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ''ਤੇ ਪਰਚਾ ਦਰਜ
Saturday, Dec 13, 2025 - 04:28 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਮੀਰਖਾਸ ਪੁਲਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਇੱਕ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਵਿਸ਼ਲੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਢਾਣੀ ਭੰਡਾਰੀ ਵਾਲੀ ਤੋਂ ਭੁਰਾਨ ਭੱਟੀ ਨੂੰ ਜਾਂਦੀ ਲਿੰਕ ਸੜਕ ਚੁਰੱਸਤੇ ਤੋਂ ਥੋੜ੍ਹਾ ਅੱਗੇ ਪੁੱਜੀ ਤਾਂ ਕੱਚੀ ਪਟੜੀ 'ਤੇ ਝਾੜੀਆਂ ਵਿੱਚੋਂ ਇਕ ਲਵਪ੍ਰੀਤ ਸਿੰਘ ਉਰਫ਼ ਸੋਨੂੰ ਪੁੱਤਰ ਬਲਵਿੰਦਰ ਸਿੰਘ ਵਾਸੀ ਜੰਮੂ ਬਸਤੀ ਹਾਲ ਅਬਾਦ ਢਾਣੀ ਭੰਡਾਰੀਆ ਵਾਲੀ (ਚਿੱਟੇ)ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ।
ਉਸ ਨੂੰ ਪੁਲਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ। ਜਿਸਦੇ ਇਕ ਹੱਥ ਵਿੱਚ ਸਿਲਵਰ ਪੰਨੀ ਅਤੇ ਲਾਈਟਰ ਫੜ੍ਹਿਆ ਹੋਇਆ ਸੀ ਅਤੇ ਦੂਸਰੇ ਹੱਥ ਵਿਚ 10 ਰੁਪਏ ਦਾ ਬੀੜੀਨੁਮਾ ਨੋਟ ਫੜ੍ਹਿਆ ਹੋਇਆ ਸੀ। ਉਸ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
