ਪੰਜਾਬ : ਡਰਾਈਵਿੰਗ ਟੈਸਟ ਦੇਣ ਵਾਲਿਆਂ ਲਈ ਅਹਿਮ ਖ਼ਬਰ, ਹੁਣ ਪਿਆ ਨਵਾਂ ਪੰਗਾ

Friday, Dec 12, 2025 - 06:30 PM (IST)

ਪੰਜਾਬ : ਡਰਾਈਵਿੰਗ ਟੈਸਟ ਦੇਣ ਵਾਲਿਆਂ ਲਈ ਅਹਿਮ ਖ਼ਬਰ, ਹੁਣ ਪਿਆ ਨਵਾਂ ਪੰਗਾ

ਲੁਧਿਆਣਾ (ਰਾਮ) : ਸ਼ਹਿਰ ਦੇ ਸੈਕਟਰ-32 ਸਥਿਤ ਡ੍ਰਾਈਵਿੰਗ ਟੈਸਟ ਟ੍ਰੈਕ ਦੀ ਹਾਲਤ ਇਨ੍ਹਾਂ ਦਿਨਾਂ ਵਿਚ ਬੇਹੱਦ ਖਰਾਬ ਹੈ। ਟ੍ਰੈਕ ਦੇ ਚਾਰੇ ਪਾਸੇ ਝਾੜੀਆਂ ਉੱਗੀਆਂ ਹੋਈਆਂ ਹਨ। ਕਈ ਥਾਈਂ ਘਾਹ ਇੰਨਾ ਲੰਬਾ ਹੋ ਗਿਆ ਹੈ ਕਿ ਟ੍ਰੈਕ ਦੀਆਂ ਹੱਦਾਂ ਸਾਫ ਦਿਖਾਈ ਹੀ ਨਹੀਂ ਦਿੰਦੀਆਂ। ਇਸੇ ਤਰ੍ਹਾਂ ਗੱਡੀਆਂ ਦੇ ਚੱਲਣ ਦੀਆਂ ਨਿਰਧਾਰਿਤ ਲਾਈਨਾਂ ਦਾ ਰੰਗ ਪੂਰੀ ਤਰ੍ਹਾਂ ਮਿਟ ਚੁੱਕਾ ਹੈ, ਜਿਸ ਨਾਲ ਨਵੇਂ ਬਿਨੈਕਾਰਾਂ ਨੂੰ ਟੈਸਟ ਦੇਣ ’ਚ ਪ੍ਰੇਸ਼ਾਨੀ ਹੋ ਰਹੀ ਹੈ। ਸਥਿਤੀ ਇਹ ਹੈ ਕਿ ਕਈ ਉਮੀਦਵਾਰਾਂ ਨੂੰ ਇਹ ਸਮਝ ਹੀ ਨਹੀਂ ਆਉਂਦਾ ਕਿ ਵਾਹਨ ਕਿਸ ਨਿਰਧਾਰਿਤ ਲੇਨ ਵਿਚ ਲਿਜਾਣਾ ਹੈ ਅਤੇ ਕਿੱਥੇ ਮੁੜਨਾ ਹੈ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਪੈ ਰਿਹਾ ਹੈ। ਡਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਆਉਣ ਵਾਲੇ ਕਈ ਬਿਨੈਕਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਟ੍ਰੈਕ ’ਤੇ ਸਾਫ ਨਿਸ਼ਾਨ ਨਾ ਹੋਣ ਨਾਲ ਉਹ ਟੈਸਟ ਦੌਰਾਨ ਘਬਰਾ ਜਾਂਦੇ ਹਨ। ਜਿਨ੍ਹਾਂ ਬਿਨੈਕਾਰਾਂ ਨੇ ਪਹਿਲੀ ਵਾਰ ਡ੍ਰਾਈਵਿੰਗ ਟੈਸਟ ਦੇਣਾ ਹੈ, ਉਨ੍ਹਾਂ ਲਈ ਤਾਂ ਇਹ ਸਥਿਤੀ ਹੋਰ ਜ਼ਿਆਦਾ ਮੁਸ਼ਕਲ ਬਣ ਜਾਂਦੀ ਹੈ। ਟ੍ਰੈਕ ਦੇ ਚਾਰੇ ਪਾਸੇ ਉੱਗੀਆਂ ਝਾੜੀਆਂ ਵੀ ਵਾਹਨ ਚਲਾਉਂਦੇ ਸਮੇਂ ਭਰਮ ਪੈਦਾ ਕਰਦੀਆਂ ਹਨ ਕਿਉਂਕਿ ਟ੍ਰੈਕ ਦੀ ਚੌੜਾਈ ਅਤੇ ਮੋੜਾਂ ਦੀ ਦਿਸ਼ਾ ਸਾਫ ਦਿਖਾਈ ਨਹੀਂ ਦਿੰਦੀ। ਕਈ ਬਿਨੈਕਾਰਾਂ ਨੇ ਦੱਸਿਆ ਕਿ ਟੈਸਟ ਦੌਰਾਨ ਉਨ੍ਹਾਂ ਨੂੰ ਵਾਰ-ਵਾਰ ਪ੍ਰੀਖਕ ਤੋਂ ਪੁੱਛਣਾ ਪਿਆ ਕਿ ਵਾਹਨ ਕਿਸ ਦਿਸ਼ਾ ਵਿਚ ਲਿਜਾਣਾ ਹੈ। ਕਿਹੜੀ ਲੇਨ ਤੋਂ ਸ਼ੁਰੂ ਕਰਨਾ ਹੈ ਅਤੇ ਕਿਥੇ ਵਾਹਨ ਰੋਕਣਾ ਹੈ। ਪ੍ਰੀਖਕ ਦਾ ਨਿਰਦੇਸ਼ ਮਿਲਣ ਦੇ ਬਾਵਜੂਦ ਪ੍ਰੀਖਿਆਰਥੀ ਅਸੁਰੱਖਿਅਤ ਮਹਿਸੂਸ ਕਰਦੇ ਹਨ, ਕਿਉਂਕਿ ਟ੍ਰੈਕ ਦਾ ਅਸਲ ਰੂਪ ਹੀ ਧੁੰਦਲਾ ਪੈ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਘਟੇ ਦਾਖਲੇ, ਐਕਸ਼ਨ ਦੀ ਤਿਆਰੀ

ਬਿਨੈਕਾਰਾਂ ਦਾ ਦੋਸ਼ : ਕਈ ਵਾਰ ਟ੍ਰੈਕ ਦੀ ਸਥਿਤੀ ਕਾਰਨ ਹੁੰਦੀ ਹੈ ਅਸਫਲਤਾ

ਕੁਝ ਬਿਨੈਕਾਰਾਂ ਦਾ ਕਹਿਣਾ ਹੈ ਕਿ ਉਹ ਡਰਾਈਵਿੰਗ ਵਿਚ ਪੂਰੀ ਤਰ੍ਹਾਂ ਸਮਰੱਥ ਹਨ, ਸਗੋਂ ਕਈ ਸਾਲਾਂ ਤੋਂ ਵਾਹਨ ਚਲਾ ਵੀ ਰਹੇ ਹਨ। ਇਸ ਦੇ ਬਾਵਜੂਦ ਟੈਸਟ ਵਿਚ ਫੇਲ ਹੋਣ ’ਤੇ ਉਨ੍ਹਾਂ ਨੂੰ ਨਿਰਾਸ਼ਾ ਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਾਫ ਨਿਸ਼ਾਨ ਨਾ ਹੋਣ ਅਤੇ ਟ੍ਰੈਕ ’ਤੇ ਉੱਗੇ ਘਾਹ ਕਾਰਨ ਕਈ ਵਾਰ ਵਾਹਨ ਗਲਤ ਦਿਸ਼ਾ ਵਿਚ ਚਲਾ ਜਾਂਦਾ ਹੈ ਅਤੇ ਪ੍ਰੀਖਕ ਇਸ ਨੂੰ ਬਿਨੈਕਾਰ ਦੀ ਗਲਤੀ ਮੰਨ ਕੇ ਉਸ ਨੂੰ ਅਸਫਲ ਕਰ ਦਿੰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਗੈਂਗਵਾਰ! ਤਰੀਕ ਭੁਗਤਣ ਆਏ ਮੁੰਡੇ ਨੂੰ ਗੋਲ਼ੀਆਂ ਨਾਲ ਭੁੰਨਿਆ

ਲੋਕਾਂ ਦੀ ਮੰਗ : ਜਲਦ ਤੋਂ ਜਲਦ ਹੋਵੇ ਟ੍ਰੈਕ ਦਾ ਨਵੀਨੀਕਰਨ

ਬਿਨੈਕਾਰਾਂ ਨੇ ਸਰਕਾਰ ਅਤੇ ਟ੍ਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਹੈ ਕਿ ਡਰਾਈਵਿੰਗ ਟੈਸਟ ਟ੍ਰੈਕ ਦੀ ਸਥਿਤੀ ਨੂੰ ਬਿਨਾਂ ਕਿਸੇ ਦੇਰ ਦੇ ਸੁਧਾਰਿਆ ਜਾਵੇ ਕਿਉਂਕਿ ਹਜ਼ਾਰਾਂ ਲੋਕ ਹਰ ਮਹੀਨੇ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਰਾਈਵਿੰਗ ਮੁਹਾਰਤ ਦਾ ਮੁੱਲਾਂਕਣ ਠੀਕ ਤਰ੍ਹਾਂ ਤਾਂ ਹੀ ਹੋ ਸਕਦਾ ਹੈ ਜੇਕਰ ਟ੍ਰੈਕ ਸਾਫ-ਸੁਥਰਾ ਅਤੇ ਵਿਵਸਥਿਤ ਹੋਵੇ। ਸੈਕਟਰ-32 ਡਰਾਈਵਿੰਗ ਟੈਸਟ ਟ੍ਰੈਕ ਦੀ ਮੌਜੂਦਾ ਸਥਿਤੀ ਇਸ ਨਾਲ ਜੁੜੀ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਰਹੀ ਹੈ, ਜਦੋਂਕਿ ਏ. ਆਰ. ਟੀ. ਓ. ਦਾ ਦਾਅਵਾ ਹੈ ਕਿ ਬਿਨੈਕਾਰਾਂ ਨੂੰ ਇਸ ਤੋਂ ਨੁਕਸਾਨ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਵਿਚ ਚੋਣਾਂ ਵਾਲਾ ਦਿਨ 'ਡਰਾਈ ਡੇ' ਐਲਾਨਿਆ

ਏ. ਆਰ. ਟੀ. ਓ. ਦੀਪਕ ਕੁਮਾਰ ਬੋਲੇ : ਬਜਟ ਮਨਜ਼ੂਰੀ ਦਾ ਇੰਤਜ਼ਾਰ, ਜਲਦ ਹੋਵੇਗਾ ਕੰਮ

ਇਸ ਮਾਮਲੇ ਵਿਚ ਜਦੋਂ ਏ. ਆਰ. ਟੀ. ਓ. ਦੀਪਕ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਟ੍ਰੈਕ ਦੀ ਸਥਿਤੀ ਅਸਲ ਵਿਚ ਸੁਧਾਰ ਦੀ ਮੰਗ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਇਸ ਸਬੰਧੀ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਹੈ ਅਤੇ ਬਜਟ ਅਲਾਟ ਹੁੰਦੇ ਹੀ ਝਾੜੀਆਂ ਕਟਵਾਉਣ ਅਤੇ ਟ੍ਰੈਕ ਦੀਆਂ ਲਾਈਨਾਂ ਨੂੰ ਮੁੜ ਪੇਂਟ ਕਰਵਾਉਣ ਦਾ ਕੰਮ ਤੁਰੰਤ ਸ਼ੁਰੂ ਕਰਵਾ ਦਿੱਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਦਹਾਲ ਟ੍ਰੈਕ ਕਾਰਨ ਕੋਈ ਬਿਨੈਕਾਰ ਫੇਲ ਨਹੀਂ ਹੁੰਦਾ, ਕਿਉਂਕਿ ਪ੍ਰੀਖਕ ਬਿਨੈਕਾਰ ਦੇ ਵਾਹਨ ਸੰਚਾਲਨ ਦੀ ਮੁਹਾਰਤ ਨੂੰ ਧਿਆਨ ਵਿਚ ਰੱਖਦੇ ਹਨ, ਨਾ ਕਿ ਟ੍ਰੈਕ ਨਿਸ਼ਾਨਾਂ ਨੂੰ। ਉਨ੍ਹਾਂ ਦਾ ਦਾਅਵਾ ਹੈ ਕਿ ਟ੍ਰੈਕ ਦੀਆਂ ਸਮੱਸਿਆਵਾਂ ਉਮੀਦਵਾਰ ਦੀ ਯੋਗਤਾ ਨੂੰ ਪ੍ਰਭਾਵਿਤ ਨਹੀਂ ਕਰਦੀਆਂ। 

ਇਹ ਵੀ ਪੜ੍ਹੋ : ਪੁਲਸ ਛਾਉਣੀ 'ਚ ਬਦਲਿਆ ਪੰਜਾਬ ਦਾ ਇਹ ਮਸ਼ਹੂਰ ਪਿੰਡ, ਵੱਡੀ ਗਿਣਤੀ ਫੋਰਸ ਤਾਇਨਾਤ


author

Gurminder Singh

Content Editor

Related News