ICC ਟੈਸਟ ਰੈਂਕਿੰਗ : ਰਵਿੰਦਰ ਜਡੇਜਾ ਫਿਰ ਬਣੇ ਨੰਬਰ 1 ਆਲਰਾਊਂਡਰ, ਇਸ ਖਿਡਾਰੀ ਨੂੰ ਕੀਤਾ ਪਿੱਛੇ

Wednesday, Jun 23, 2021 - 05:39 PM (IST)

ICC ਟੈਸਟ ਰੈਂਕਿੰਗ : ਰਵਿੰਦਰ ਜਡੇਜਾ ਫਿਰ ਬਣੇ ਨੰਬਰ 1 ਆਲਰਾਊਂਡਰ, ਇਸ ਖਿਡਾਰੀ ਨੂੰ ਕੀਤਾ ਪਿੱਛੇ

ਸਪੋਰਟਸ ਡੈਸਕ— ਰਵਿੰਦਰ ਜਡੇਜਾ ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਟੈਸਟ ਰੈਂਕਿੰਗ ’ਚ ਵੈਸਟਇੰਡੀਜ਼ ਦੇ ਸਟਾਰ ਜੇਸਨ ਹੋਲਡਰ ਨੂੰ ਪਛਾੜ ਕੇ ਨੰਬਰ 1 ਆਲਰਾਊਂਡਰ ਦੇ ਤੌਰ ’ਤੇ ਜਗ੍ਹਾ ਬਣਾਈ ਹੈ। ਸੇਂਟ ਲੂਸੀਆ ’ਚ ਦੱਖਣੀ ਅਫ਼ਰੀਕਾ ਤੇ ਵੈਸਟਇੰਡੀਜ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਮੁਕੰਮਲ ਹੋਣ ਦੇ ਬਾਅਦ 23 ਜੂਨ ਨੂੰ ਅਪਡੇਟ ਕੀਤੀ ਗਈ ਨਵੀਂ ਰੈਂਕਿੰਗ ਸੂਚੀ ’ਚ ਜਡੇਜਾ ਇਕ ਸਥਾਨ ਉੱਪਰ ਆਏ। ਜਡੇਜਾ 2017 ’ਚ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਗੇਂਦਬਾਜ਼ੀ ਤੇ ਹਰਫ਼ਨਮੌਲਾ ਦੋਹਾਂ ਚਾਰਟ ’ਚ ਚੋਟੀ ’ਤੇ ਰਹੇ ਸਨ।
ਇਹ ਵੀ ਪੜ੍ਹੋ : ਮੋਰਗਨ ਨੇ ਕਿਹਾ, ਅਤੀਤ ਦੇ ਟਵੀਟ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ

PunjabKesariਜੇਸਨ ਹੋਲਡਰ 412 ਅੰਕਾਂ ਦੇ ਨਾਲ ਆਲਰਾਊਂਡਰਾਂ ਦੀ ਸੂਚੀ ’ਚ ਚੋਟੀ ’ਤੇ ਸਨ ਪਰ 28 ਅੰਕ ਡਿੱਗਣ ਦੇ ਬਾਅਦ ਜਡੇਜਾ ਪਹਿਲੇ ਸਥਾਨ ’ਤੇ ਪਹੁੰਚ ਗਏ। ਜਡੇਜਾ ਦੇ ਹੁਣ ਆਲਰਾਊਂਡਰਾਂ ਦੀ ਸੂਚੀ ’ਚ 386 ਅੰਕ ਹਨ, ਜੋ ਹੋਲਡਰ ਤੋਂ 2 ਅੰਕ ਜ਼ਿਆਦਾ ਹਨ। ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਤੀਜੇ ਸਥਾਨ ’ਤੇ ਹਨ ਜਦਕਿ ਭਾਰਤ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਚੌਥੇ ਸਥਾਨ ’ਤੇ ਹਨ। ਜਡੇਜਾ ਆਈ. ਸੀ. ਸੀ. ਟੈਸਟ ਬਾਲਿੰਗ ਰੈਂਕਿੰਗ ’ਚ ਵੀ 16ਵੇਂ ਸਥਾਨ ’ਤੇ ਹਨ ਜਦਕਿ ਉਨ੍ਹਾਂ ਦੇ ਸਪਿਨ ਜੋੜੀਦਾਰ ਅਸ਼ਵਿਨ ਦੂਜੇ ਸਥਾਨ ’ਤੇ ਹਨ, ਜੋ ਪੈੱਟ ਕਮਿੰਸ ਤੋਂ ਇਕ ਸਥਾਨ ਪਿੱਛੇ ਹਨ।
ਇਹ ਵੀ ਪੜ੍ਹੋ : ਓਲੰਪਿਕ ਖੇਡਾਂ ’ਚ ਹਾਕੀ ਟੀਮ ਦੀ ਕਪਤਾਨੀ ਕਰਨ ਵਾਲਾ ਮਨਪ੍ਰੀਤ ਸਿੰਘ ਬਣੇਗਾ 8ਵਾਂ ਪੰਜਾਬੀ

PunjabKesariਜਡੇਜਾ ਵਰਤਮਾਨ ’ਚ ਸਾਊਥੰਪਟਨ ’ਚ ਚਲ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫ਼ਾਈਨਲ ’ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡ ਰਹੇ ਹਨ। ਉਨ੍ਹਾਂ ਨੇ ਪਹਿਲੀ ਪਾਰੀ ’ਚ 15 ਦੌੜਾਂ ਬਣਾਈਆਂ ਤੇ 249 ਦੌੜਾਂ ’ਤੇ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਨੂੰ ਖ਼ਤਮ ਕਰਨ ਲਈ ਟਿਮ ਸਾਊਥੀ ਨੂੰ ਆਊਟ ਕੀਤਾ। ਹੁਣ ਜਡੇਜਾ ਦੇ ਰਿਜ਼ਰਵ ਡੇ ਵਾਲੇ ਦਿਨ ਭਾਰਤ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ ਜੋ ਇਤਿਹਾਸਕ ਮੈਚ ਦੀ ਕਿਸਮਤ ਦਾ ਫ਼ੈਸਲਾ ਕਰੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News