ਰਾਜਸਥਾਨ ਟੀਮ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਟੀਮ ਨਹੀਂ ਚਾਹੇਗੀ ਬਣਾਉਣਾ

Tuesday, Apr 10, 2018 - 06:28 PM (IST)

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦਾ ਮਹਾਕੁੰਭ 7 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ। ਦੁਨੀਆ ਭਰ 'ਚ ਇਸ ਲੀਗ ਨੂੰ ਲੈ ਕੇ ਉਤਸ਼ਾਹ ਹੁੰਦਾ ਹੈ। ਦੁਨੀਆ ਭਰ ਦੇ ਦਿੱਗਜ ਕ੍ਰਿਕਟਰ ਇਸ ਇਸ ਲੀਗ 'ਚ ਭਾਗ ਲੈਂਦੇ ਹਨ। ਬਹੁਤ ਸਾਰੇ ਖਿਡਾਰੀ ਇਸ 'ਚ ਖੇਡਣ ਤੋਂ ਵਾਂਝੇ ਰਹਿ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਆਈ.ਪੀ.ਐੱਲ. ਦੁਨੀਆ ਦੀਆਂ ਸਭ ਲੀਗਾਂ 'ਚੋਂ ਮਹਿੰਗੀ ਹੈ। ਦਰਸ਼ਕ ਖਿਡਾਰੀਆਂ ਦੇ ਚੌਕੇ-ਛੱਕਿਆਂ ਦਾ ਆਨੰਦ ਲੈਣ ਲਈ ਆਉਂਦੇ ਹਨ, ਜੇਕਰ ਮੈਚ 'ਚ ਅਜਿਹਾ ਦੇਖਣ ਨੂੰ ਨਾ ਮਿਲੇ ਤਾਂ ਟੀ-20 ਕ੍ਰਿਕਟ ਇਕ ਤਰ੍ਹਾਂ ਨਾਲ ਬੋਰਿੰਗ ਸਾਬਤ ਹੋਵੇਗਾ। ਉਥੇ ਹੀ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਹੋਏ ਟੂਰਨਾਮੈਂਟ ਦੇ ਚੌਥੇ ਮੁਕਾਬਲੇ 'ਚ ਕੋਈ ਵੀ ਛੱਕਾ ਨਾ ਲਗਾ ਕੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ।

ਰਾਜਸਥਾਨ ਦੀ ਸ਼ੁਰੁਆਤ ਬੇਹਦ ਖਰਾਬ ਰਹੀ। ਨਾਲ ਹੀ ਮੈਚ ਦੇ ਪੂਰੇ 20 ਓਵਰਾਂ ਦੇ ਦੌਰਾਨ ਕੋਈ ਵੀ ਅਜਿਹਾ ਖਿਡਾਰੀ ਨਹੀਂ ਸੀ, ਜਿਸਨੇ ਇਕ ਵੀ ਛੱਕਾ ਲਗਾਇਆ ਹੋਵੇ। ਇਹ ਪਹਿਲੀ ਵਾਰ ਨਹੀਂ ਹੈ ਕਿ ਜਦ ਕਿਸੇ ਮੈਚ 'ਚ ਰਾਜਸਥਾਨ ਕੋਈ ਵੀ ਛੱਕਾ ਨਾ ਲਗਾ ਸਕੀ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹਾ ਤਿਨ ਵਾਰ ਹੋ ਚੁੱਕਾ ਹੈ। ਉਥੇ ਹੀ ਆਈ.ਪੀ.ਐੱਲ. ਦੇ ਇਤਿਹਾਸ 'ਚ 11 ਵਾਰ ਅਜਿਹਾ ਹੋ ਚੁੱਕਾ ਹੈ ਕਿ ਟੀਮ ਨੇ ਪੂਰੀ ਪਾਰੀ ਦੇ ਦੌਰਾਨ ਇਕ ਵੀ ਛੱਕਾ ਨਾ ਲਗਾਇਆ ਹੋਵੇ।

ਰਾਜਸਥਾਨ ਅਜਿਹੀ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਇਕ ਤੋਂ ਜ਼ਿਆਦਾ ਵਾਰ ਪੂਰੀ ਪਾਰੀ ਦੌਰਾਨ ਇਕ ਵੀ ਛੱਕਾ ਨਾ ਲਗਾਇਆ ਹੋਵੇ। ਇਸ ਟੂਰਨਾਮੈਂਟ ਦੇ ਚੌਥੇ ਮੈਚ 'ਚ ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਰਾਜਸਥਾਨ 20 ਓਵਰਾਂ 'ਚ 9 ਵਿਕਟਾਂ ਗੁਆ ਕੇ 125 ਦੌੜਾਂ ਬਣਾ ਸਕੀ। ਜਵਾਬ 'ਚ ਉਤਰੀ ਹੈਦਰਾਬਾਦ ਦੀ ਟੀਮ ਨੇ ਇਸ ਮੈਚ ਨੂੰ 15.5 ਓਵਰਾਂ 'ਚ ਜਿੱਤ ਲਿਆ।


Related News