ਵਿਦਿਆਰਥੀ ਦੇਣ ਧਿਆਨ ; CBSE ਨੇ ਕੀਤਾ ਵੱਡਾ ਬਦਲਾਅ, ਹੁਣ ਹੋਈ ਕੋਈ ਵੀ ਗ਼ਲਤੀ ਤਾਂ ਨਹੀਂ ਹੋਵੇਗੀ ਠੀਕ
Tuesday, Sep 17, 2024 - 05:49 AM (IST)
 
            
            ਲੁਧਿਆਣਾ (ਵਿੱਕੀ)- ਸੀ.ਬੀ.ਐੱਸ.ਈ. ਸਕੂਲਾਂ ’ਚ 9ਵੀਂ ਅਤੇ 11ਵੀਂ ਕਲਾਸ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਅੱਜ, ਭਾਵ 17 ਸਤੰਬਰ ਤੋਂ ਸ਼ੁਰੂ ਹੋ ਕੇ 16 ਅਕਤੂਬਰ ਤੱਕ ਚੱਲੇਗੀ, ਜਿਸ ਦੇ ਲਈ ਰਜਿਸਟ੍ਰੇਸ਼ਨ ਵਿੰਡੋ ਖੁੱਲ੍ਹਣ ਤੋਂ ਬਾਅਦ ਤੋਂ ਸਕੂਲ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ।
ਇਸ ਵਾਰ ਵਿਦਿਅਰਥੀਆਂ ਦੀ ਜਨਮ ਤਰੀਕ ਭਰਦੇ ਸਮੇਂ ਸਕੂਲਾਂ ਨੂੰ ਬੇਹੱਦ ਸਾਵਧਾਨੀ ਵਰਤਣੀ ਪਵੇਗੀ, ਕਿਉਂਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸਾਲਾਨਾ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ- ਆਟੇ ਨੂੰ ਤਰਸਦੇ ਪਾਕਿਸਤਾਨ ’ਚ ਸਜਦੀ ਹੈ ਹਥਿਆਰਾਂ ਦੀ ਮੰਡੀ, ਗੈਸ ਸਿਲੰਡਰ ਦੇ ਰੇਟ ’ਤੇ ਮਿਲ ਜਾਂਦੀ ਹੈ AK-47
ਬੋਰਡ ਨੇ ਕਿਹਾ ਕਿ ਹੁਣ ਵਿਦਿਆਰਥੀਆਂ ਦੀ ਜਨਮ ਤਰੀਕ ਦਰਜ ਕਰਨ ਦੇ ਪੈਟਰਨ ’ਚ ਬਦਲਾਅ ਕਰਨਾ ਹੋਵੇਗਾ। ਇਸ ਦੇ ਮੁਤਾਬਕ ਜਨਮ ਤਰੀਕ ਦਾ ਦਿਨ ਅਤੇ ਸਾਲ ਅੰਕਾਂ ’ਚ ਲਿਖਿਆ ਜਾਵੇਗਾ, ਜਦੋਂਕਿ ਮਹੀਨਾ ਅੱਖਰਾਂ ’ਚ ਲਿਖਿਆ ਜਾਵੇਗਾ। ਉਦਾਹਰਨ ਦੇ ਤੌਰ ’ਤੇ ਜੇਕਰ ਕਿਸੇ ਵਿਦਿਆਰਥੀ ਦੀ ਜਨਮ ਤਰੀਕ 1 ਫਰਵਰੀ 2005 ਹੈ, ਤਾਂ ਇਸ ਨੂੰ 01-FEB-2005 ਦੇ ਰੂਪ ’ਚ ਦਰਜ ਕੀਤਾ ਜਾਵੇਗਾ।
ਬੋਰਡ ਨੇ ਇਸ ਵਾਰ ਹੋਰ ਬਦਲਾਅ ਵੀ ਕੀਤੇ ਹਨ। ਹੁਣ ਇਕ ਵਾਰ ਵਿਦਿਆਰਥੀ ਦਾ ਡਾਟਾ ਬੋਰਡ ਨੂੰ ਭੇਜੇ ਜਾਣ ਤੋਂ ਬਾਅਦ ਉਸ ’ਚ ਕਿਸੇ ਵੀ ਤਰ੍ਹਾਂ ਦਾ ਸੁਧਾਰ ਨਹੀਂ ਕੀਤਾ ਜਾ ਸਕੇਗਾ। ਇਸ ਲਈ ਹੁਣ ਇਹ ਡਾਟਾ ਬਹੁਤ ਧਿਆਨ ਨਾਲ ਭਰੇ ਜਾਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਗੁਆਂਢੀਆਂ ਦੀ ਲੜਾਈ 'ਚ ਦਖ਼ਲ ਦੇਣਾ ਪਿਆ ਮਹਿੰਗਾ ; ਛੁਡਵਾਉਣ ਗਈ ਕੁੜੀ ਨਾਲ ਹੀ ਹੋ ਗਿਆ ਕਾਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            