ਗੁਰਬਤ ਨੂੰ ਹਰਾਉਣ ਵਾਲੇ ਹਰਦੀਪ ਮੁੰਡੀਆਂ ਨੂੰ ''ਆਪ'' ਨੇ ਬਣਾਇਆ ਮੰਤਰੀ, ਹੁਣ ਕਰਨਗੇ ਪੰਜਾਬ ਦੀ ਸੇਵਾ

Tuesday, Sep 24, 2024 - 12:49 AM (IST)

ਮਾਛੀਵਾੜਾ ਸਾਹਿਬ (ਟੱਕਰ)- 'ਆਮ ਆਦਮੀ ਪਾਰਟੀ' ਦੀ ਸਰਕਾਰ ਵਲੋਂ ਨਵੇਂ ਬਣਾਏ ਗਏ ਮੰਤਰੀਆਂ ਵਿਚ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਜਿਨ੍ਹਾਂ ਨੇ ਮਿਹਨਤ ਦੇ ਸਿਰ ’ਤੇ ਗੁਰਬਤ ਨੂੰ ਹਰਾ ਕੇ ਪੰਜਾਬ ਦੀ ਸੇਵਾ ਲਈ ਸਹੁੰ ਚੁੱਕੀ ਹੈ। ਉਨ੍ਹਾਂ ਤੋਂ ਸੂਬੇ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਨੂੰ ਬੇਹੱਦ ਆਸਾਂ ਹਨ। ਪਿਤਾ ਦਰਸ਼ਨ ਸਿੰਘ ਦੇ ਘਰ ਗਰੀਬ ਪਰਿਵਾਰ ’ਚ ਜਨਮੇ ਹਰਦੀਪ ਸਿੰਘ ਮੁੰਡੀਆਂ, ਇੱਕ ਮਿਹਨਤਕਸ਼ ਇਨਸਾਨ ਹਨ, ਜਿਨ੍ਹਾਂ ਨੇ ਅੱਤ ਦੀ ਗਰੀਬੀ ਤੋਂ ਅੱਜ ਪੰਜਾਬ ਦੇ ਮੰਤਰੀ ਵਰਗੇ ਉੱਚ ਅਹੁਦੇ ਤੱਕ ਪਹੁੰਚ ਕੀਤੀ ਹੈ। 

ਗਰੀਬੀ ਕਾਰਨ ਛੋਟੀ ਉਮਰੇ ਹੀ ਮਿਹਨਤ ਕਰ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਹਰਦੀਪ ਸਿੰਘ ਮੁੰਡੀਆਂ ਨੂੰ ਸਿਆਸਤ ਵਿਚ ਆਉਣ ਦਾ ਸ਼ੌਂਕ ਸੀ, ਜਿਸ ਕਾਰਨ ਉਹ ਸਿਆਸੀ ਸਰਗਰਮੀਆਂ ਵਿਚ ਸ਼ਮੂਲੀਅਤ ਕਰਦੇ ਰਹਿੰਦੇ ਸਨ। ਹਰਦੀਪ ਸਿੰਘ ਮੁੰਡੀਆਂ ਨੇ ਆਜ਼ਾਦ ਉਮੀਦਵਾਰ ਵਜੋਂ ਕੌਂਸਲਰ ਦੀ ਚੋਣ ਲੜੀ ਪਰ ਉਸ ਸਮੇਂ ਉਨ੍ਹਾਂ ਨੂੰ ਜਿੱਤ ਨਸੀਬ ਨਾ ਹੋਈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਹ 'ਆਮ ਆਦਮੀ ਪਾਰਟੀ' ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨਾਲ ਡੱਟ ਕੇ ਸਾਥ ਦਿੰਦਿਆਂ ਪਾਰਟੀ ਲਈ ਦਿਨ-ਰਾਤ ਚੋਣ ਪ੍ਰਚਾਰ ਕੀਤਾ। 

ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਮੁੜ ਵੱਡੀ ਗਿਣਤੀ 'ਚ ਹੋਏ ਤਬਾਦਲੇ, 143 ACP ਤੇ DSP ਕੀਤੇ ਗਏ Transfer

ਬੇਸ਼ੱਕ ਉਸ ਸਮੇਂ ਹਰਜੋਤ ਸਿੰਘ ਬੈਂਸ ਜਿੱਤ ਨਾ ਸਕੇ ਅਤੇ ਉਹ ਆਪਣੇ ਜੱਦੀ ਹਲਕੇ ਸ੍ਰੀ ਆਨੰਦਪੁਰ ਸਾਹਿਬ ਚਲੇ ਗਏ ਜਿਨ੍ਹਾਂ ਤੋਂ ਬਾਅਦ ਹਰਦੀਪ ਸਿੰਘ ਮੁੰਡੀਆਂ ਨੇ ਹਲਕਾ ਸਾਹਨੇਵਾਲ ਵਿਚ ‘ਆਪ’ ਪਾਰਟੀ ਦੀ ਕਮਾਂਡ ਸੰਭਾਲ ਲਈ। 'ਆਮ ਆਦਮੀ ਪਾਰਟੀ' ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਜਿਨ੍ਹਾਂ ਨੇ ਹਲਕੇ ’ਚੋਂ 15,000 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਪਿਛਲੇ 3 ਸਾਲ ਤੋਂ ਉਹ ਆਪਣੇ ਹਲਕੇ ਵਿਚ ਲੋਕਾਂ ਦੀ ਤਨਦੇਹੀ ਨਾਲ ਸੇਵਾ ਕਰ ਰਹੇ ਹਨ ਅਤੇ 'ਆਮ ਆਦਮੀ ਪਾਰਟੀ' ਨੇ ਇੱਕ ਆਮ ਘਰ ਦੇ ਗੁਰਬਤ ’ਚੋਂ ਉੱਠੇ ਮਿਹਨਤਕਸ਼ ਇਨਸਾਨ ਨੂੰ ਮੰਤਰੀ ਦਾ ਅਹੁਦਾ ਦੇ ਕੇ ਨਵਾਜਿਆ ਹੈ।

ਹਲਕਾ ਸਾਹਨੇਵਾਲ ਨੂੰ ਦੂਜੀ ਵਾਰ ਮਿਲੀ ਝੰਡੀ ਵਾਲੀ ਕਾਰ
ਹਲਕਾ ਸਾਹਨੇਵਾਲ ਦੇ ਲੋਕ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਦੂਜੀ ਵਾਰ ਝੰਡੀ ਵਾਲੀ ਕਾਰ ਤੇ ਕੈਬਨਿਟ ਮੰਤਰੀ ਨਸੀਬ ਹੋਇਆ ਹੈ। ਸੰਨ 2012 ਦੀਆਂ ਚੋਣਾਂ ਵੇਲੇ ਵਿਧਾਨ ਸਭਾ ਹਲਕਾ ਸਾਹਨੇਵਾਲ ਹੋਂਦ ਵਿਚ ਆਇਆ ਅਤੇ ਉਸ ਸਮੇਂ ਇੱਥੋਂ ਸ਼ਰਨਜੀਤ ਸਿੰਘ ਢਿੱਲੋਂ ਵਿਧਾਇਕ ਬਣੇ ਜਿਨ੍ਹਾਂ ਨੂੰ ਅਕਾਲੀ ਸਰਕਾਰ ਨੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਸੀ। ਕੈਬਨਿਟ ਮੰਤਰੀ ਢਿੱਲੋਂ ਨੇ ਹਲਕਾ ਸਾਹਨੇਵਾਲ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਾ ਛੱਡੀ। 

ਇਹ ਵੀ ਪੜ੍ਹੋ- ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ ; 124 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਸ਼ਰਨਜੀਤ ਸਿੰਘ ਢਿੱਲੋਂ ਵਿਧਾਇਕ ਚੁਣੇ ਗਏ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇੱਥੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਨੂੰ ਤੋੜਿਆ ਅਤੇ ਕਾਂਗਰਸ ਉਮੀਦਵਾਰ ਵਿਕਰਮ ਬਾਜਵਾ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ। ਪਾਰਟੀ ਪ੍ਰਤੀ ਵਫ਼ਾਦਾਰੀ ਤੇ ਮਿਹਨਤੀ ਆਗੂ ਹੋਣ ਕਾਰਨ ਹਰਦੀਪ ਸਿੰਘ ਮੁੰਡੀਆਂ ਨੂੰ ਪਾਰਟੀ ਹਾਈਕਮਾਂਡ ਨੇ ਮੰਤਰੀ ਦਾ ਅਹੁਦਾ ਦਿੱਤਾ ਅਤੇ ਫਿਰ ਹਲਕਾ ਸਾਹਨੇਵਾਲ ਨੂੰ ਕੈਬਨਿਟ ਮੰਤਰੀ ਮਿਲ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News