ਪੰਜਾਬ ਦੇ ਇਸ ਇਲਾਕੇ ''ਚ ਆਇਆ ਸ਼ੇਰ, ਲੋਕਾਂ ''ਚ ਦਹਿਸ਼ਤ

Friday, Sep 20, 2024 - 06:14 PM (IST)

ਪੰਜਾਬ ਦੇ ਇਸ ਇਲਾਕੇ ''ਚ ਆਇਆ ਸ਼ੇਰ, ਲੋਕਾਂ ''ਚ ਦਹਿਸ਼ਤ

ਪਠਾਨਕੋਟ (ਧਰਮਿੰਦਰ)- ਜ਼ਿਲ੍ਹਾ ਪਠਾਨਕੋਟ ਦੇ ਅੱਧ ਪਹਾੜੀ ਇਲਾਕੇ ਧਾਰ ਦੇ ਪਿੰਡ ਉੱਚਾ ਥੜਾ 'ਚ ਇਕ ਸ਼ੇਰਘੁੰਮ ਰਿਹਾ ਹੈ। ਬਾਘ ਵੱਲੋਂ ਗਾਂ 'ਤੇ ਜਾਨਲੇਵਾ ਹਮਲਾ ਕਰ ਸ਼ਿਕਾਰ ਬਣਾਇਆ ਗਿਆ ਹੈ। ਉੱਥੇ ਹੀ ਪੂਰੇ ਧਾਰ ਏਰੀਆ 'ਚ ਇਸ ਸ਼ੇਰ ਦੀ ਦਹਿਸ਼ਤ ਬਣੀ ਹੋਈ ਹੈ। 

ਇਹ ਵੀ ਪੜ੍ਹੋ-  ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸੂਬੇ ਦੇ 7 ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ

ਇਸ ਸਬੰਧੀ ਜੰਗਲਾਤ ਵਿਭਾਗ ਦੀ ਟੀਮ ਨੂੰ ਸੂਚਨਾ ਦਿੱਤੀ  ਗਈ । ਇਸ ਦੌਰਾਨ ਜੰਗਲਾਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਜਦੋਂ ਸਾਡੀ ਟੀਮ ਵੱਲੋਂ ਪਿੰਡ ਉੱਚਾ ਥੜਾ ਵਿਖੇ ਪੁੱਜ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਹਰ ਸਾਲ ਜਦ ਵੀ ਪਹਾੜਾਂ 'ਚ ਠੰਡ ਦਾ ਪ੍ਰਕੋਪ ਸ਼ੁਰੂ ਹੁੰਦਾ ਹੈ ਤਾਂ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਹਨ। ਇਸ ਦੌਰਾਨ ਮੈਦਾਨੀ ਇਲਾਕਿਆਂ 'ਚ ਪਸ਼ੂਆਂ 'ਤੇ ਹਮਲਾ ਕਰ ਆਪਣੀ ਦਹਿਸ਼ਤ ਦਾ ਸ਼ਿਕਾਰ ਬਣਾ ਲੈਂਦੇ ਹਨ, ਜਿਸਦੇ ਚਲਦੇ ਲੋਕਾਂ ਦਾ ਦੇਰ ਸ਼ਾਮ ਘਰਾਂ ਵਿੱਚੋ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਆਪਣੀ ਜਾਨਮਾਲ ਦੀ ਰਾਖੀ ਲਈ ਲੋਕਾਂ ਵਲੋਂ ਪ੍ਰਸ਼ਾਸ਼ਨ ਅੱਗੇ ਗੁਹਾਰ ਵੀ ਲਗਾਈ ਗਈ ਹੈ ਕਿ ਹਰ ਸਾਲ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ 'ਚ ਆ ਕੇ ਲੋਕਾਂ ਅਤੇ ਜਾਨਵਰਾਂ ਨੂੰ ਆਪਣੀ ਦਹਿਸ਼ਤ ਬਣਾਉਂਦੇ ਹਨ। 

PunjabKesari

ਇਹ ਵੀ ਪੜ੍ਹੋ- NIA ਨੇ ਅੰਮ੍ਰਿਤਪਾਲ ਸਿੰਘ ਦੇ ਚਾਚੇ ਪ੍ਰਗਟ ਸਿੰਘ ਨੂੰ 26 ਨੂੰ ਕੀਤਾ ਤਲਬ

ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਸ਼ੇਰ ਵੱਲੋਂ ਗਾਂ ਨੂੰ ਸ਼ਿਕਾਰ ਬਣਾਇਆ ਗਿਆ ਹੈ। ਇਸ ਤਰ੍ਹਾਂ ਸਾਨੂੰ ਆਪਣੀ ਜਾਨ ਦਾ ਵੀ ਖੋਹ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤ ਗਰਦ ਜਾਨਵਰਾਂ ਤੋਂ ਬਚਾਉਣ ਲਈ ਪ੍ਰਬੰਧ ਕੀਤੇ ਜਾਣ ਅਤੇ ਸਾਡੀ ਰੱਖਿਆ ਕੀਤੀ ਜਾਵੇ। 

ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੂੰ ਸਰਪੰਚ ਬਣਾਉਣ ਲਈ ਪਿੰਡ ’ਚ ਬਣੀ ਸਹਿਮਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News