ਸੂਚਨਾ ਕਮਿਸ਼ਨ 2022 ਤੋਂ ਪਹਿਲਾਂ ਦਾ ਰਿਕਾਰਡ ਕਰੇਗਾ ਨਸ਼ਟ
Sunday, Sep 22, 2024 - 12:55 PM (IST)
ਚੰਡੀਗੜ੍ਹ (ਸ਼ਰਮਾ): ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਸਾਲ 2022 ਤੋਂ ਪਹਿਲਾਂ ਦੀਆਂ ਅਪੀਲਾਂ ਅਤੇ ਸ਼ਿਕਾਇਤਾਂ ਨਾਲ ਸਬੰਧਤ ਰਿਕਾਰਡ ਨਸ਼ਟ ਕਰਨ ਦਾ ਫੈਸਲਾ ਕੀਤਾ ਹੈ। ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਅਨੁਸਾਰ ਸਾਲ 2022 ਦੇ 7796, ਸਾਲ 2021 ਦੇ 4, ਸਾਲ 2020 ਦੇ 1 ਅਤੇ ਸਾਲ 2018 ਦੇ 2 ਕੇਸਾਂ ਤੋਂ ਇਲਾਵਾ ਜਿਨ੍ਹਾਂ ਦਾ ਰਿਕਾਰਡ ਪਹਿਲਾਂ ਨਸ਼ਟ ਨਹੀਂ ਕੀਤਾ ਜਾ ਸਕਿਆ ਸੀ। ਕਮਿਸ਼ਨ ਦੇ ਵੱਖ-ਵੱਖ ਬੈਂਚਾਂ ਨਾਲ ਸਬੰਧਤ ਕੁਝ ਕਾਰਨਾਂ ਨੂੰ ਵੀ ਕਮਿਸ਼ਨ ਦੇ ਨਿਯਮਾਂ ਦੇ ਆਧਾਰ ’ਤੇ ਨਸ਼ਟ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤਰ੍ਹਾਂ ਕੁੱਲ 7803 ਮਾਮਲਿਆਂ ਦਾ ਰਿਕਾਰਡ ਨਸ਼ਟ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਦੀ ਮੰਗ ਪੂਰੀ ਕਰਨ ਜਾ ਰਹੀ ਪੰਜਾਬ ਸਰਕਾਰ, ਕਰੋੜਾਂ ਰੁਪਏ ਜਾਰੀ
ਮੁੱਖ ਸੂਚਨਾ ਕਮਿਸ਼ਨਰ ਅਨੁਸਾਰ ਉਪਰੋਕਤ ਮਾਮਲਿਆਂ ਨਾਲ ਸਬੰਧਤ ਜੇਕਰ ਕੋਈ ਧਿਰ, ਭਾਵ ਅਪੀਲਕਰਤਾ, ਸ਼ਿਕਾਇਤਕਰਤਾ ਜਾਂ ਪਬਲਿਕ ਅਥਾਰਟੀ ਕੋਈ ਰਿਕਾਰਡ ਲੈਣਾ ਚਾਹੁੰਦੀ ਹੈ ਤਾਂ ਉਹ ਇਸ ਸਬੰਧੀ ਇੱਕ ਮਹੀਨੇ ਤੱਕ ਅਰਜ਼ੀ ਦੇ ਸਕਦੀ ਹੈ, ਉਸ ਤੋਂ ਬਾਅਦ ਕੋਈ ਰਿਕਾਰਡ ਉਪਲਬਧ ਨਹੀਂ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8