ਵੀਜ਼ਾ ਰੱਦ ਹੋਣ ਮਗਰੋਂ ਮੈਲਬੌਰਨ ’ਚ ਫਸੇ ਨੋਵਾਕ ਜੋਕੋਵਿਚ, ਟੈਨਿਸ ਪ੍ਰੇਮੀਆਂ ਨੇ ਹੋਟਲ ਦੇ ਬਾਹਰ ਕੀਤਾ ਪ੍ਰਦਰਸ਼ਨ

Friday, Jan 07, 2022 - 12:03 PM (IST)

ਮੈਨਬੌਰਨ (ਭਾਸ਼ਾ) : ਨੋਵਾਕ ਜੋਕੋਵਿਚ ਦਾ ਸਮਰਥਨ ਕਰ ਰਹੇ ਟੈਨਿਸ ਪ੍ਰੇਮੀਆਂ ਦੇ ਇਕ ਛੋਟੇ ਸਮੂਹ ਨੇ ਇੱਥੇ ਉਸ ਹੋਟਲ ਦੇ ਬਾਹਰ ਝੰਡੇ ਅਤੇ ਬੈਨਰ ਲੈ ਕੇ ਪ੍ਰਦਰਸ਼ਨ ਕੀਤਾ, ਜਿੱਥੇ ਸ਼ੁੱਕਰਵਾਰ ਨੂੰ ਦੁਨੀਆ ਦੇ ਇਸ ਨੰਬਰ ਇਕ ਟੈਨਿਸ ਖਿਡਾਰੀ ਨੂੰ ਰੱਖਿਆ ਗਿਆ ਹੈ। ਜੋਕੋਵਿਚ ਨੂੰ ਕੋਰੋਨਾ ਟੀਕਾਕਰਨ ਨਿਯਮਾਂ ਸਬੰਧੀ ਮੈਡੀਕਲ ਛੋਟ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਦੇ ਕਾਰਨ ਆਸਟ੍ਰੇਲੀਆ ਵਿਚ ਐਂਟਰੀ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਆਸਟ੍ਰੇਲੀਆ 'ਚ ਨਹੀਂ ਮਿਲੀ ਐਂਟਰੀ, ਵੀਜ਼ਾ ਰੱਦ

ਉਹ ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ ਕਿ ਉਹ ਆਸਟ੍ਰੇਲੀਆਈ ਓਪਨ ਖੇਡ ਸਕਣਗੇ ਜਾਂ ਨਹੀਂ। ਅਦਾਲਤ ਇਸ ਮਾਮਲੇ ਵਿਚ ਸੋਮਵਾਰ ਨੂੰ ਸੁਣਵਾਈ ਕਰੇਗੀ, ਜਿਸ ਦੇ ਠੀਕ ਇਕ ਹਫ਼ਤੇ ਬਾਅਦ ਆਸਟ੍ਰੇਲੀਆਈ ਓਪਨ ਸ਼ੁਰੂ ਹੋਵੇਗਾ। ਜੋਕੋਵਿਚ ਮੈਲਬੌਰਨ ਦੇ ਉਸ ਹੋਟਲ ਵਿਚ ਹਨ, ਜਿਥੇ ਇਮੀਗ੍ਰੇਸ਼ਨ ਅਧਿਕਾਰੀ ਵੱਲੋਂ ਸ਼ਰਨਾਰਥੀਆਂ ਅਤੇ ਸੂਬਾ ਸੁਰੱਖਿਆ ਦੇ ਇੱਛੁਕ ਲੋਕਾਂ ਨੂੰ ਰੱਖਿਆ ਜਾਂਦਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


 


cherry

Content Editor

Related News