ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ 'ਤੇ ਸੈਮ ਕੁਰੇਨ ਅਤੇ ਪ੍ਰੀਤੀ ਜ਼ਿੰਟਾ ਨੇ ਪਾਇਆ 'ਭੰਗੜਾ' (ਵੀਡੀਓ)

Tuesday, Apr 02, 2019 - 11:51 AM (IST)

ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ 'ਤੇ ਸੈਮ ਕੁਰੇਨ ਅਤੇ ਪ੍ਰੀਤੀ ਜ਼ਿੰਟਾ ਨੇ ਪਾਇਆ 'ਭੰਗੜਾ' (ਵੀਡੀਓ)

ਸਪੋਰਟਸ ਡੈਸਕ— ਆਈ.ਪੀ.ਐੱਲ. 2019 ਦੇ ਮੋਹਾਲੀ 'ਚ ਖੇਡੇ ਗਏ 13ਵੇਂ ਮੁਕਾਬਲੇ 'ਚ ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਸ ਨੂੰ 14 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਚਾਰ ਮੈਚਾਂ 'ਚ ਆਪਣੀ ਤੀਜੀ ਜਿੱਤ ਦਰਜ ਕੀਤੀ। ਪੰਜਾਬ ਦੀ ਜਿੱਤ ਦੇ ਹੀਰੋ ਰਹੇ ਇੰਗਲੈਂਡ ਦੇ 20 ਸਾਲਾ ਆਲਰਾਊਂਡਰ ਸੈਮ ਕੁਰੇਨ। ਸੈਮ ਕੁਰੇਨ ਨੇ ਕਿੰਗਜ਼ ਇਲੈਵਨ ਪੰਜਾਬ ਦੇ 9 ਵਿਕਟ 'ਤੇ 166 ਦੌੜਾਂ ਦੇ ਸਕੋਰ 'ਚ ਬੱਲੇ ਨਾਲ 20 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਗੇਂਦਬਾਜ਼ੀ 'ਚ ਸਿਰਫ 2.2 ਓਵਰ 'ਚ 11 ਦੌੜਾਂ ਦੇ ਕੇ ਦਿੱਲੀ ਕੈਪੀਟਲਸ ਦੇ 4 ਵਿਕਟ ਝਟਕੇ। ਪੰਜਾਬ ਵੱਲੋਂ ਦਿੱਤੇ ਗਏ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਟੀਮ 19.2 ਓਵਰ 'ਚ 152 ਦੌੜਾਂ ਦੇ ਸਕੋਰ 'ਤੇ ਸਿਮਟ ਗਈ ਅਤੇ ਮੈਚ 14 ਦੌੜਾਂ ਨਾਲ ਗੁਆ ਬੈਠੀ।
 

ਦਿੱਲੀ ਕੈਪੀਟਲਸ 'ਤੇ ਕਿੰਗਜ਼ ਇਲੈਵਨ ਪੰਜਾਬ ਦੀ 14 ਦੌੜਾਂ ਦੀ ਜਿੱਤ ਦੇ ਬਾਅਦ ਸੈਮ ਕੁਰੇਨ ਦਾ ਟੀਮ ਦੀ ਮਾਲਕਨ ਅਭਿਨੇਤਰੀ ਪ੍ਰੀਤੀ ਜ਼ਿੰਟਾ ਦੇ ਨਾਲ ਜਸ਼ਨ ਮਨਾਉਣ ਦਾ ਅੰਦਾਜ਼ ਸਾਰਿਆਂ ਦੇ ਦਿਲ ਨੂੰ ਛੂਹ ਗਿਆ। ਮੈਚ ਜਦੋਂ ਖਤਮ ਹੋਇਆ ਤਾਂ ਪ੍ਰੀਤੀ ਜ਼ਿੰਟਾ ਮੈਦਾਨ ਦੇ ਅੰਦਰ ਆਪਣੀ ਟੀਮ ਦੇ ਖਿਡਾਰੀਆਂ ਨੂੰ ਮਿਲਣ ਪਹੁੰਚੀ। ਵਾਰੀ-ਵਾਰੀ ਨਾਲ ਉਹ ਸਾਰਿਆਂ ਨੂੰ ਮਿਲ ਰਹੀ ਸੀ। ਉਸੇ ਸਮੇਂ ਸੈਮ ਕੁਰੇਨ ਪ੍ਰੀਤੀ ਜ਼ਿੰਟਾ ਨੂੰ ਆਉਂਦੇ ਦੇਖਦੇ ਹੀ ਮੁਸਕੁਰਾ ਕੇ ਭੰਗੜਾ ਪਾਉਣ ਲੱਗੇ। ਪ੍ਰੀਤੀ ਨੇ ਵੀ ਕੁਰੇਨ ਦਾ ਸਾਥ ਦਿੱਤਾ ਅਤੇ ਫਿਰ ਜੱਫੀ ਪਾਈ। ਇਸ ਦੌਰਾਨ ਪ੍ਰੀਤੀ ਅਤੇ ਕੁਰੈਨ ਦਾ ਭੰਗੜਾ ਦੇਖ ਕੇ ਟੀਮ ਦੇ ਬਾਕੀ ਮੈਂਬਰ ਕਾਫੀ ਹਸੇ।

 


author

Tarsem Singh

Content Editor

Related News